ਸ਼੍ਰੀਲੰਕਾ ਦੇ ਹਰਫਨਮੌਲਾ ਵਾਨਿੰਦੂ ਹਸਰੰਗਾ ਨੇ ਸੀਮਤ ਓਵਰਾਂ ਦੇ ਕ੍ਰਿਕਟ ਵਿਚ ਆਪਣੇ ਕਰੀਅਰ ਨੂੰ ਲੰਮਾ ਕਰਨ ਲਈ ਮੰਗਲਵਾਰ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਸ਼੍ਰੀਲੰਕਾ ਕ੍ਰਿਕਟ ਨੇ ਕਿਹਾ ਕਿ ਉਸ ਨੇ 26 ਸਾਲਾ ਹਸਾਰੰਗਾ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ।
ਸ਼੍ਰੀਲੰਕਾ ਕ੍ਰਿਕਟ ਦੇ ਸੀ. ਈ. ਓ. ਐਸ਼ਲੇ ਡੀ ਸਿਲਵਾ ਨੇ ਕਿਹਾ, "ਅਸੀਂ ਉਨ੍ਹਾਂ ਦੇ ਫੈਸਲੇ ਨੂੰ ਸਵੀਕਾਰ ਕਰਾਂਗੇ ਅਤੇ ਸਾਨੂੰ ਭਰੋਸਾ ਹੈ ਕਿ ਹਸਰੰਗਾ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਸਾਡੀ ਟੀਮ ਦਾ ਮਹੱਤਵਪੂਰਨ ਹਿੱਸਾ ਬਣੇ ਰਹਿਣਗੇ।" ਹਸਰੰਗਾਂ ਨੇ 2020 'ਚ ਦੱਖਣੀ ਅਫਰੀਕਾ ਖਿਲਾਫ ਸੈਂਚੁਰੀਅਨ 'ਚ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਸੀ। ਉਸ ਨੇ ਸਿਰਫ ਚਾਰ ਟੈਸਟ ਮੈਚ ਖੇਡੇ, ਜਿਸ ਵਿਚ ਉਸ ਨੇ ਚਾਰ ਵਿਕਟਾਂ ਲਈਆਂ। ਹਸਰੰਗਾ ਨੇ ਆਪਣਾ ਆਖਰੀ ਟੈਸਟ ਮੈਚ 2021 ਵਿੱਚ ਬੰਗਲਾਦੇਸ਼ ਦੇ ਖਿਲਾਫ ਪੱਲੇਕਲ ਵਿੱਚ ਖੇਡਿਆ ਸੀ।