ਮਕਬੂਜ਼ਾ ਕਸ਼ਮੀਰ ’ਚ ਲੋਕ ਪਾਕਿਸਤਾਨ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸੜਕਾਂ ’ਤੇ ਉਤਰ ਰਹੇ ਹਨ। ਉਹ ਭਾਰਤ ਤੋਂ ਮਦਦ ਲਈ ਨਾਅਰੇ ਲਗਾ ਰਹੇ ਹਨ। ਉਹ ਕਹਿ ਰਹੇ ਹਨ, ‘‘ਮੋਦੀ ਨੂੰ ਆਖੋ ਸਾਨੂੰ ਪਾਕਿਸਤਾਨ ਦੇ ‘ਨਾਜਾਇਜ਼ ਕਬਜ਼ੇ’ ਤੋਂ ਮੁਕਤੀ ਦਿਵਾਉਣ ਤੇ ਸਾਡੀਆਂ ਆਤਮਾਵਾਂ ਨੂੰ ਬਚਾਉਣ। ਅਸੀਂ ਭੁੱਖ ਨਾਲ ਮਰ ਰਹੇ ਹਾਂ। ਮੇਹਰਬਾਨੀ ਕਰ ਕੇ ਇੱਥੇ ਆਓ ਤੇ ਸਾਡੀ ਮਦਦ ਕਰੋ’’।
ਮਕਬੂਜ਼ਾ ਕਸ਼ਮੀਰ ’ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਕਮੀ, ਬਿਜਲੀ ਤੇ ਪੈਟਰੋਲ ਸਣੇ ਹੋਰ ਚੀਜ਼ਾਂ ਦੀਆਂ ਵੱਧਦੀਆਂ ਕੀਮਤਾਂ ਨੇ ਜਿਊਣਾ ਮੁਹਾਲ ਕਰ ਦਿੱਤਾ ਹੈ। ਬਾਕੀ ਕਸਰ ਵਧਦੇ ਟੈਕਸਾਂ ਨੇ ਪੂਰੀ ਕਰ ਦਿੱਤੀ ਹੈ। ਇਸ ਨਾਲ ਉੱਥੇ ਰਹਿ ਰਹੇ ਲੋਕਾਂ ਦਾ ਪਾਕਿਸਤਾਨੀ ਹਾਕਮਾੇਂ ਖ਼ਿਲਾਫ਼ ਗੁੱਸਾ ਸਿਖਰਾਂ ’ਤੇ ਹੈ। ਜਨਤਕ ਕਾਰਕੁੰਨ ਸ਼ੱਬੀਰ ਚੌਧਰੀ ਨੇ ਉੱਥੇ ਰਹਿਣ ਵਾਲਿਆਂ ਦੀਆਂ ਚਿੰਤਾਵਾਂ ਪ੍ਰਗਟ ਕਰਦਿਆਂ ਇਲਾਕੇ ’ਚ ਹੋਏ ਵੱਡੇ ਪੱਧਰ ’ਤੇ ਵਿਰੋਧ ਮੁਜ਼ਾਹਰਿਆਂ ਦੀ ਉਦਾਹਰਣ ਦਿੱਤੀ ਹੈ। ਉਨ੍ਹਾਂ ਨੇ ਇੰਟਰਨੈੱਟ ਮੀਡੀਆ ’ਤੇ ਵੀਡੀਓ ਪੋਸਟ ਕਰ ਕੇ ਕਿਹਾ ਹੈ ਕਿ ਇੱਥੇ ਰਹਿਣ ਵਾਲੇ ਲੋਕ ਮਹਿੰਗਾਈ, ਲੋਡ ਸ਼ੇਡਿੰਗ, ਖ਼ੁਰਾਕੀ ਸੁਰੱਖਿਆ ਤੇ ਕਈ ਹੋਰ ਸੰਕਟ ਦਰਮਿਆਨ ਨਾਜਾਇਜ਼ ਤੌਰ ’ਤੇ ਲਗਾਏ ਜਾਣ ਵਾਲੇ ਟੈਕਸਾਂ ਤੋਂ ਪਰੇਸ਼ਾਨ ਹਨ। ਲੋਕ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਤੋਂ ਮੁਕਤੀ ਦਿਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇਸ ਗੱਲ ਤੋਂ ਪਰੇਸ਼ਾਨ ਹੈ। ਹੈਰਾਨੀਜਨਕ ਗੱਲ ਜਿਹੜੀ ਸੁਣਨ ਨੂੰ ਮਿਲੀ ਹੈ, ਉਹ ਇਹ ਹੈ ਕਿ ਮਕਬੂਜ਼ਾ ਕਸ਼ਮੀਰ ਕੰਟਰੋਲ ਲਾਈਨ (ਐੱਲਓਸੀ) ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਨਾਅਰੇ ਲਗਾਏ ਹਨ ਕਿ ਮੋਦੀ ਨੂੰ ਕਹੋ ਕਿ ਸਾਨੂੰ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਤੋਂ ਆਜ਼ਾਦੀ ਦਿਵਾਉਣ। ਅਸੀਂ ਭੁੱਖ ਨਾਲ ਮਰ ਰਹੇ ਹਾਂ।