ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਕਰਜ਼ਦਾਤਿਆਂ ਨੂੰ ਜ਼ਰੂਰੀ ਡਿਜੀਟਲ ਸੂਚਨਾ ਦੇ ਨਿਰਵਿਘਨ ਪ੍ਰਵਾਹ ਨਾਲ ਕਰਜ਼ੇ ਦੀ ਵੰਡ ਸੌਖਾਲੀ ਬਣਾਉਣ ਲਈ ਆਪਣੇ ‘ਜਨਤਕ ਤਕਨਾਲੋਜੀ ਮੰਚ’ ਦੀ 17 ਅਗਸਤ ਨੂੰ ਪਾਇਲਟ ਪੱਧਰ ’ਤੇ ਸ਼ੁਰੂਆਤ ਕਰੇਗਾ।
ਆਰ. ਬੀ. ਆਈ. ਨੇ ਕਿਹਾ ਕਿ ਪਾਇਲਟ ਯੋਜਨਾ ਦੌਰਾਨ ਇਸ ਤਕਨਾਲੋਜੀ ਮੰਚ ’ਤੇ ਮੁਹੱਈਆ ਬੈਂਕ 1.6 ਲੱਖ ਰੁਪਏ ਦੇ ਕਿਸਾਨ ਕ੍ਰੈਡਿਟ ਕਾਰਡ ਕਰਜ਼, ਦੁੱਧ ਉਤਪਾਦਕਾਂ ਨੂੰ ਕਰਜ਼ਾ, ਕਿਸੇ ਜ਼ਮਾਨਤ ਤੋਂ ਬਿਨਾਂ ਐੱਮ. ਐੱਸ. ਐੱਮ. ਈ. ਉੱਦਮਾਂ ਨੂੰ ਕਰਜ਼ਾ, ਨਿੱਜੀ ਕਰਜ਼ਾ ਅਤੇ ਹੋਮ ਲੋਨ ਦੇਣ ਦਾ ਕੰਮ ਕਰ ਸਕਣਗੇ। ਇਸ ਮੰਚ ਰਾਹੀਂ ਆਧਾਰ ਰਾਹੀਂ ਇਲੈਕਟ੍ਰਾਨਿਕ ਕੇ. ਵਾਈ. ਸੀ. ਕਰਨ, ਸੂਬਾ ਸਰਕਾਰਾਂ ਦੇ ਜ਼ਮੀਨੀ ਰਿਕਾਰਡ, ਪੈਨ ਦੀ ਵੈਲੇਡਿਟੀ, ਆਧਾਰ ਈ-ਹਸਤਾਖਰ ਅਤੇ ਘਰ ਅਤੇ ਜਾਇਦਾਦ ਦੀ ਭਾਲ ਦੇ ਅੰਕੜਿਆਂ ਨੂੰ ਜੋੜਨ ਦਾ ਕੰਮ ਕੀਤਾ ਜਾ ਸਕੇਗਾ।