ਮੁਹਾਲੀ 'ਚ ਤਿੰਨ ਦਿਨਾ ਸੈਰ-ਸਪਾਟਾ ਮੁਹਿੰਮ ਦਾ ਆਗਾਜ਼

ਮੁਹਾਲੀ 'ਚ ਤਿੰਨ ਦਿਨਾ ਸੈਰ-ਸਪਾਟਾ ਮੁਹਿੰਮ ਦਾ ਆਗਾਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟੂਰਿਜ਼ਮ ਨਾਲ ਜੁੜੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ 'ਚ ਨਿਵੇਸ਼ ਲਈ ਅੱਗੇ ਆਉਣ, ਪੰਜਾਬ ਉਨ੍ਹਾਂ ਦਾ ਦਿਲੋਂ ਸਵਾਗਤ ਕਰਨ ਲਈ ਤਿਆਰ ਹੈ। ਸੋਮਵਾਰ ਨੂੰ ਮੋਹਾਲੀ 'ਚ ਐਮਿਟੀ ਯੂਨੀਵਰਸਿਟੀ 'ਚ ਟੂਰਿਜ਼ਮ ਸਮਿਟ 'ਚ ਆਏ ਨਿਵੇਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਪੰਜਾਬ ਦੇ ਅੰਮ੍ਰਿਤਸਰ 'ਚ ਪਹਿਲਾ ਸੈਲੀਬ੍ਰੇਸ਼ਨ ਪੁਆਇੰਟ ਬਣਾਉਣ ਦਾ ਵੀ ਐਲਾਨ ਕੀਤਾ ਜਿਸ ਦੇ ਲਈ ਸੌ ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਅਜਿਹਾ ਪੁਆਇੰਟ ਹੋਵੇਗਾ ਜਿੱਥੇ 25 ਹਜ਼ਾਰ ਤੋਂ ਲੈ ਕੇ 10 ਲੱਖ ਰੁਪਏ ਤਕ ਕਿਰਾਏ ਵਾਲੇ ਮੈਰਿਜ ਹਾਲ ਬਣਾਏ ਜਾਣਗੇ। ਦਰਅਸਲ ਪੰਜਾਬ ਸਰਕਾਰ ਅੰਮ੍ਰਿਤਸਰ ਨੂੰ ਇਕ ਮੈਰਿਜ ਡੈਸਟੀਨੇਸ਼ਨ ਦੇ ਰੂਪ 'ਚ ਵਿਕਸਤ ਕਰਨਾ ਚਾਹੁੰਦੀ ਹੈ ਜਿਸ ਵਿਚ ਹਰ ਤਰ੍ਹਾਂ ਦਾ ਵਰਗ ਆਪਣੇ ਬਚਿਆਂ ਦਾ ਵਿਆਹ ਆਦਿ ਕਰਵਾ ਸਕੇ।