ਹਿਮਾਚਲ 'ਚ ਕੁਦਰਤੀ ਆਫ਼ਤ ਨਾਲ ਮਚੀ ਹਾਹਾਕਾਰ

ਹਿਮਾਚਲ 'ਚ ਕੁਦਰਤੀ ਆਫ਼ਤ ਨਾਲ ਮਚੀ ਹਾਹਾਕਾਰ
ਹਿਮਾਚਲ ਪ੍ਰਦੇਸ਼ ਵਿਚ ਆਸਮਾਨੀ ਆਫ਼ਤ ਮਗਰੋਂ ਪੂਰੇ ਪ੍ਰਦੇਸ਼ ਵਿਚ ਚਾਰੋਂ ਪਾਸੇ ਤਬਾਹੀ ਦਾ ਮੰਜ਼ਰ ਹੈ। ਮੋਹਲੇਧਾਰ ਮੀਂਹ ਅਤੇ ਹੜ੍ਹ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਹਿਮਾਚਲ 'ਚ ਹੁਣ ਤੱਕ ਮੀਂਹ ਸਬੰਧੀ ਘਟਨਾਵਾਂ 'ਚ 51 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਆਸਮਾਨੀ ਆਫ਼ਤ ਕਾਰਨ ਸੂਬੇ ਵਿਚ ਸੈਂਕੜੇ ਸੜਕਾਂ ਬੰਦ ਹਨ ਅਤੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਿੱਖਿਅਕ ਸੰਸਥਾਵਾਂ ਬੰਦ ਹਨ। ਇਸ ਦਰਮਿਆਨ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਨੇ ਲਗਾਤਾਰ ਪੈ ਰਹੇ ਮੀਂਹ ਨੂੰ ਵੇਖਦੇ ਹੋਏ 19 ਅਗਸਤ ਤੱਕ ਸਿੱਖਿਅਕ ਗਤੀਵਿਧੀਆਂ ਮੁਲਤਵੀ ਰੱਖਣ ਦਾ ਹੁਕਮ ਜਾਰੀ ਕੀਤਾ ਹੈ।