ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚਾਰ ਹੋਰ ਹਲਕਾ ਇੰਚਾਰਜ ਐਲਾਨੇ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚਾਰ ਹੋਰ ਹਲਕਾ ਇੰਚਾਰਜ ਐਲਾਨੇ

 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 4 ਹੋਰ ਹਲਕਾ ਇੰਚਾਰਜਾਂ ਦਾ ਐਲਾਨ ਕੀਤਾ ਹੈ। ਐਤਵਾਰ ਦੇਰ ਰਾਤ ਉਨ੍ਹਾਂ ਵੱਲੋਂ 10 ਹਲਕਾ ਇਚਾਰਜਾਂ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਚਾਰ ਹੋਰ ਹਲਕਾ ਇੰਚਾਰਜਾਂ ਦਾ ਐਲਾਨ ਕੀਤਾ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰੇ ਦਲਜੀਤ ਸਿੰਘ ਚੀਮਾ ਵੱਲੋਂ ਕੀਤੇ ਗਏ ਟਵੀਟ ਅਨੁਸਾਰ ਹਲਕਾ ਰਾਮਪੁਰਾ ਤੋਂ ਹਰਿੰਦਰ ਸਿੰਘ ਮਹਿਰਾਜ, ਉੜਮੁੜ ਡਾਂਟਾ ਤੋਂ ਅਰਵਿੰਦਰ ਸਿੰਘ ਰਸੂਲਪੁਰ, ਹਲਕਾ ਸ਼ੁਤਰਾਣਾ ਤੋਂ ਕਬੀਰ ਦਾਸ ਤੇ ਹਲਕਾ ਹੁਸ਼ਿਆਰਪੁਰ ਤੋਂ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਜ਼ਿੰਮੇਵਾਰ ਸੌਂਪੀ ਗਈ ਹੈ।

ਅੰਮ੍ਰਿਤਸਰ ਹਲਕੇ ਲਈ ਅਨਿਲ ਜੋਸ਼ੀ, ਗੁਰਦਾਸਪੁਰ ਲਈ ਗੁਲਜ਼ਾਰ ਸਿੰਘ ਰਣੀਕੇ, ਖਡੂਰ ਸਾਹਿਬ ਬਿਕਰਮ ਸਿੰਘ ਮਜੀਠੀਆ, ਜਲੰਧਰ ਲਈ ਡਾ. ਸੁਖਵਿੰਦਰ ਸੁੱਖੀ, ਸ੍ਰੀ ਆਨੰਦਪੁਰ ਸਾਹਿਬ ਲਈ ਪ੍ਰੋ. ਪੇ੍ਮ ਸਿੰਘ ਚੰਦੂਮਾਜਰਾ, ਫਿਰੋਜ਼ਪੁਰ ਲਈ ਜਨਮੇਜਾ ਸਿੰਘ ਸੇਖੋਂ, ਫਰੀਦਕੋਟ ਲਈ ਸਿਕੰਦਰ ਸਿੰਘ ਮਲੂਕਾ, ਸੰਗਰੂਰ ਲਈ ਇਕਬਾਲ ਸਿੰਘ ਝੂੰਦਾਂ, ਬਠਿੰਡਾ ਲਈ ਹਰਸਿਮਰਤ ਕੌਰ ਬਾਦਲ ਤੇ ਲੁਧਿਆਣਾ ਸ਼ਹਿਰੀ ਲਈ ਐਨਕੇ ਸ਼ਰਮਾ ਤੇ ਦਿਹਾਤੀ ਲਈ ਤੀਰਥ ਸਿੰਘ ਮਾਹਲਾ।