Rajasthan CM Ashok Gehlot's gift to the public
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਹਰ ਮਹੀਨੇ 100 ਯੂਨਿਟ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ਵਾਲੇ ਪਰਿਵਾਰਾਂ ਨੂੰ ਵੀ ਪਹਿਲੀਆਂ 100 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸੂਬੇ ਵਿਚ 100 ਯੂਨਿਟ ਪ੍ਰਤੀ ਮਹੀਨੇ ਤਕ ਬਿਜਲੀ ਦੀ ਵਰਤੋਂ ਕਰਨ ਵਾਲਿਆਂ ਦਾ ਬਿਜਲੀ ਬਿੱਲ ਨਹੀਂ ਆਵੇਗਾ। ਮੁੱਖ ਮੰਤਰੀ ਨੇ ਬੁੱਧਵਾਰ ਰਾਤ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, "ਹਰ ਮਹੀਨੇ 100 ਯੂਨਿਟ ਤਕ ਬਿਜਲੀ ਖਪਤ ਕਰਨ ਵਾਲੇ ਵਰਗ ਦੇ ਸਾਰੇ ਪਰਿਵਾਰਾਂ ਨੂੰ ਵੀ ਪਹਿਲੀਆਂ 100 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ, ਮਤਲਬ ਬਿੱਲ ਜਿੰਨਾ ਮਰਜ਼ੀ ਆਵੇ, ਪਹਿਲੇ 100 ਯੂਨਿਟ ਦਾ ਕੋਈ ਬਿਜਲੀ ਖਰਚਾ ਨਹੀਂ ਦੇਣਾ ਹੋਵੇਗਾ।" ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ 100 ਯੂਨਿਟ ਪ੍ਰਤੀ ਮਹੀਨੇ ਤਕ ਬਿਜਲੀ ਦੀ ਖ਼ਪਤ ਕਰਨ ਵਾਲਿਆਂ ਦਾ ਬਿਜਲੀ ਬਿੱਲ ਪਹਿਲਾਂ ਹੀ ਮੁਆਫ਼ ਕੀਤਾ ਹੋਇਆ ਹੈ। ਗਹਿਲੋਤ ਮੁਤਾਬਕ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਕੋਈ ਬਿੱਲ ਨਹੀਂ ਦੇਣਾ ਹੋਵੇਗਾ।