ਕੈਬਿਨ ਨੂੰ ਖੰਨਾ ਪੁਲਿਸ ਨੇ ਲਗਾਇਆ ਲਾਕ
ਇਨ੍ਹਾਂ ਕਰਮਚਾਰੀਆਂ ਦੀ ਲੁਧਿਆਣਾ ਤੋਂ ਖੰਨਾ ਵਿੱਚ ਗਸ਼ਤ ਅਤੇ ਨਾਕਾਬੰਦੀ ਤੇ ਡਿਊਟੀ ਲੱਗੀ ਸੀ, ਪਰ ਉਨ੍ਹਾਂ ਦੇ ਬੈਠਣ ਲਈ ਨਾ ਤਾਂ ਕੁਰਸੀਆਂ ਦਾ ਪ੍ਰਬੰਧ ਕੀਤਾ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ। ਮਾਨਸੂਨ ਸ਼ੁਰੂ ਹੋ ਗਿਆ ਹੈ, ਜੇਕਰ ਮੀਂਹ ਪੈਂਦਾ ਹੈ ਤਾਂ ਡਿਊਟੀ 'ਤੇ ਤਾਇਨਾਤ ਪੁਲਿਸ ਕਰਮਚਾਰੀ ਛੱਤ ਹੇਠ ਵੀ ਨਹੀਂ ਖੜ੍ਹੇ ਹੋ ਸਕਦੇ ਕਿਉਂਕਿ ਹਾਈਵੇਅ 'ਤੇ ਬਣਿਆ ਕੈਬਿਨ ਨੂੰ ਤਾਲਾ ਲੱਗਿਆ ਹੋਇਆ ਹੈ।
ਖੰਨਾ ਪੁਲਿਸ ਵਿਭਾਗ ਦੇ ਮਾੜੇ ਪ੍ਰਬੰਧਾਂ ਸੰਬੰਧੀ ਪੁਲਿਸ ਕਰਮਚਾਰੀਆਂ ਨੇ ਖੁਦ ਆਪਣੀ ਵੀਡੀਓ ਬਣਾਈ ਅਤੇ ਇਸਨੂੰ ਵਾਇਰਲ ਕੀਤਾ ਤਾਂ ਜੋ ਇਹ ਵੀਡੀਓ ਡੀਜੀਪੀ ਤੱਕ ਪਹੁੰਚ ਸਕੇ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ।