IND vs ENG 5th Test : ਟੀਮ ਇੰਡੀਆ ਜਿੱਤ ਤੋਂ ਬਸ 2 ਵਿਕਟਾਂ ਦੂਰ

IND vs ENG 5th Test : ਟੀਮ ਇੰਡੀਆ ਜਿੱਤ ਤੋਂ ਬਸ 2 ਵਿਕਟਾਂ ਦੂਰ
ਖੇਡ ਦੇ ਤੀਜੇ ਦਿਨ ਇੰਗਲੈਂਡ ਨੇ ਆਪਣੀ ਦੂਜੀ ਪਾਰੀ ਦੇ ਦੌਰਾਨ 8 ਵਿਕਟਾਂ ਗੁਆ ਕੇ 147 ਦੌੜਾਂ ਬਣਾ ਲਈਆਂ ਹਨ। ਇੰਗਲੈਂਡ ਦੀ ਦੂਜੀ ਪਾਰੀ 'ਚ ਬੱਲੇਬਾਜ਼ਾਂ ਨੇ ਬੇਹੱਦ ਖਰਾਬ ਪ੍ਰਦਰਸ਼ਨ ਕੀਤਾ। ਇੰਗਲੈਂਡ ਲਈ ਬੇਨ ਡਕੇਟ 2 ਦੌੜਾਂ, ਜ਼ੈਕ ਕ੍ਰਾਲੀ 0 ਦੌੜ, ਓਲੀ ਪੋਪ 19 ਦੌੜਾਂ, ਜਾਨੀ ਬੇਅਰਸਟੋ 39 ਦੌੜਾਂ, ਬੇਨ ਸਟੋਕਸ 2 ਦੌੜਾਂ, ਬੇਨ ਫੋਕਸ 8 ਦੌੜਾਂ, ਟਾਮ ਹਾਰਟਲੇ 20 ਤੇ ਮਾਰਕ ਵੁੱਡ 0 ਦੌੜ ਬਣਾ ਆਊਟ ਹੋਏ। ਇੰਗਲੈਂਡ ਦੀ ਟੀਮ ਅੱਗੇ ਹਾਰ ਦਾ ਖਤਰਾ ਮੰਡਰਾ ਰਿਹਾ ਹੈ।