ਜਾਤਪਾਤ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ।
ਅੱਜ ਦਾ ਸਿੱਖ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਭਟਕ ਚੁੱਕਾ ਹੈ। ਅੱਜ ਫਿਰ ਸਿੱਖ 555 ਸਾਲ ਪਿੱਛੇ ਚਲਾ ਗਿਆ ਹੈ। ਜਦੋਂ ਸਿੱਖਾਂ ਨੂੰ ਵਹਿਮਾਂ ਭਰਵਾਂ ਵਿੱਚੋਂ ਕੱਢਕੇ ਸਿੱਖੀ ਨਾਲ ਬਾਬੇ ਨਾਨਕ ਨੇ ਜੋੜਿਆ ਸੀ। ਕਿਉਂਕਿ ਨਾਂਵਾਂ ਪਿੱਛੇ ਅਪਨੀ ਜਾਤ ਦਾ ਪ੍ਰਗਟਾਵਾ ਕਰਨਾ ਇਹ ਗੱਲ ਦਾ ਪ੍ਰਤੀਕ ਹੈ। ਅੱਜ ਕੋਈ ਜਥੇਦਾਰ ਦੇ ਕਹਿਣ ਤੇ ਨਿਸ਼ਾਨ ਸਾਹਿਬ ਥੱਲੇ ਇਕੱਤਰ ਨਹੀ ਹੁੰਦਾ। ਸ਼ਾਇਦ ਇਹੀ ਕਾਰਨ ਹੈ। ਸਿੱਖਾਂ ਦੇ ਘਰ ਵੜ੍ਹਕੇ ਸਿੱਖਾਂ ਦੇ ਕਤਲ ਕੀਤੇ ਜਾ ਰਹੇ ਹਨ। ਜਿਹਨਾਂ ਦੇ ਕਤਲ ਹੋ ਰਹੇ ਹਨ। ਉਹ ਸਿੱਖੀ ਦਾ ਹੁੰਗਾਰਾ ਭਰਨ ਵਾਲੇ ਕੁੱਝ ਕੁ ਲੋਕ ਹਨ। ਜਿਹਨਾਂ ਨੂੰ ਬੋਲਣ ਤੇ ਮੌਤ ਦੇ ਦਿੱਤੀ ਜਾਂਦੀ ਹੈ। ਸਿੱਖਾਂ ਨੂੰ ਵੰਡਣ ਵਿੱਚ ਹਕੂਮਤਾਂ ਕਾਮਯਾਬ ਹੋ ਚੁੱਕੀਆਂ ਹਨ। ਸਿੱਖਾਂ ਨੂੰ ਵੰਡਣ ਵਿੱਚ ਕਿਸੇ ਵੀ ਕਿਸਮ ਦੀ ਕਸਰ ਨਹੀਂ ਛੱਡੀ ਜਾ ਰਹੀ। ਕਿਉਂਕਿ ਬਹੁਤ ਸਾਰੇ ਨਕਲੀ ਸਿੱਖ ਸਿੱਖਾਂ ਵਿੱਚ ਮਿਲਾ ਦਿੱਤੇ ਗਏ ਹਨ। ਉਹਨਾਂ ਨੇ ਹਕੂਮਤਾਂ ਦੀ ਛੈਹ ਨਾਲ ਗੁਰੂ ਘਰਾਂ ਦੇ ਸੰਵਿਧਾਨ ਨੂੰ ਠੇਸ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਹੈ। ਸਾਨੂੰ ਬਹੁਤ ਹੀ ਸਮਝਦਾਰੀ ਅਤੇ ਅਕਲ ਨਾਲ ਚੱਲਣ ਦੀ ਲੋੜ ਹੈ। ਕੁੱਝ ਸਰਮਾਏਦਾਰ ਲੋਕ ਅਪਨੀ ਚੌਧਰ ਖਾਤਰ ਵੀ ਸਿੱਖੀ ਦਾ ਨੁਕਸਾਨ ਕਰ ਰਹੇ ਹਨ। ਸਰੋਮਨੀ ਅਕਾਲੀ ਦਲ ਨੂੰ ਜਿਸ ਤਰਾਂ ਖਤਮ ਕੀਤਾ ਗਿਆ ਹੈ। ਅੱਜ ਦਾ ਸਿੱਖ ਸਮਝ ਹੀ ਨਹੀਂ ਸਕਦਾ। ਕਿਉਂਕਿ ਇਹ ਬਹੁਤ ਡੁੰਗੀਆਂ ਗੱਲਾਂ ਹਨ। ਜਿਹੜੀਆਂ ਆਮ ਸਿੱਖ ਦੀ ਸੋਚ ਤੋਂ ਬਾਹਰ ਦੀਆਂ ਹਨ। ਇੱਥੇ ਵੀ ਘਰ ਦਾ ਭੇਤੀ ਲੰਕਾ ਢਾਏ ਵਾਲੀ ਗੱਲ ਬਣ ਚੁੱਕੀ ਹੈ। ਅੱਜ ਕੋਈ ਬਾਹਰਲਾ ਨਹੀਂ ਸਗੋਂ ਸਿੱਖ ਹੀ ਸਿੱਖ ਦੇ ਬਰਖਲਾਫ ਬੋਲ ਰਿਹਾ ਹੈ। ਐਦਾਂ ਕਿਉਂ ਹੋ ਰਿਹਾ ਹੈ। ਇਹ ਇਸ ਕਰਕੇ ਹੋ ਰਿਹਾ ਹੈ। ਸਿੱਖ ਜਾਤਾਂ ਪਾਤਾਂ ਵਿੱਚ ਵੰਡਿਆ ਗਿਆ ਹੈ। ਉਚ ਨੀਚ ਦੇ ਸਵਾਲ ਸ਼ੁਰੂ ਹੋ ਗਏ ਹਨ। ਰਿਸ਼ਤਿਆਂ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਗੁਰੂ ਘਰਾਂ ਵਿੱਚ ਜਾਤ ਪਾਤ ਦੇ ਨਾਵਾਂ ਤੇ ਲੜਾਈਆਂ ਸ਼ੁਰੂ ਹੋ ਗਈਆਂ ਹਨ। ਉਹ ਬੰਦੇ ਦੀ ਸੋਚ ਨੂੰ ਦਾਦ ਦੇਣੀ ਪਵੇਗੀ। ਜਿਸ ਨੇ ਗੁਰੂ ਘਰ ਵਿੱਚ ਇਲ਼ੈਕਸਨ ਸ਼ੁਰੂ ਕਰਵਾਏ ਹੋਣਗੇ। ਉਸ ਨੇ ਇਹ ਸਮਝ ਲਿਆ ਹੋਵੇਗਾ। ਇਹਨਾਂ ਨੂੰ ਇਲੈਕਸ਼ਨਾ ਦੇ ਚੱਕਰ ਵਿੱਚ ਪਾ ਦਿਉ। ਇਹ ਆਪਸ ਵਿੱਚ ਹੀ ਲੜ ਲੜ ਕੇ ਮਰਦੇ ਰਹਿਣ। ਤਰੱਕੀ ਵੱਲ ਇਹਨਾਂ ਦਾ ਧਿਆਨ ਹੀ ਨਾ ਜਾਵੇ। ਅੱਜ ਇਹੀ ਕੁੱਝ ਗੁਰੂ ਘਰਾਂ ਵਿੱਚ ਹੋ ਰਿਹਾ ਹੈ। ਅੱਜ ਵੈਸਟਰਨ ਕਲਚਰ ਵਿੱਚ ਜੰਮੇ ਬੱਚੇ ਤਾਂ ਸਿੱਖੀ ਨੂੰ ਸਾਂਭ ਰਹੇ ਹਨ। ਪਰ ਪੰਜਾਬ ਦਾ ਜੰਮਪਲ ਸਿੱਖੀ ਤੋਂ ਦੂਰ ਭੱਜ ਰਿਹਾ ਹੈ। ਸਿੱਖਾਂ ਦੀਆਂ ਕੂੜੀਆਂ ਹੀ ਸਿੱਖੀ ਦਾ ਪਾਲਣ ਨਹੀਂ ਕਰ ਰਹੀਆਂ। ਇਹ ਸਾਰੀਆਂ ਗੱਲਾਂ ਸਾਨੂੰ ਇਹੀ ਦਰਸਾਉਂਦੀਆਂ ਹਨ। ਅਸੀ ਸਿੱਖੀ ਵਾਰੇ ਪੜ੍ਹਨਾ ਤੇ ਜਾਨਣਾ ਬੰਦ ਕਰ ਦਿੱਤਾ ਹੈ। ਅਗਰ ਅਸੀਂ ਜਾਣਦੇ ਹੁੰਦੇ ਤਾਂ ਸਾਡੇ ਬੱਚੇ ਵੀ ਸਾਡੇ ਕਹਿਣੇ ਵਿੱਚ ਹੁੰਦੇ। ਅਸੀਂ ਕਿਤੇ ਨ ਕਿਤੇ ਬੱਚਿਆਂ ਨੂੰ ਸਮਝਾਉਣ ਵਿੱਚ ਫੇਲ ਹੋ ਚੁੱਕੇ ਹਾਂ। ਅੰਗਰੇਜ਼ਾਂ ਨੇ ਸਿੱਖ ਰਾਜ ਖਤਮ ਕਰ ਦਿੱਤਾ ਸੀ। ਸੰਤਾਲੀ ਦੀ ਵੰਡ ਨੇ ਅੱਧੇ ਤੋਂ ਜ਼ਿਆਦਾ ਪੰਜਾਬ ਵੰਡ ਦਿੱਤਾ। ਸੰਤਾਲੀ ਤੋਂ ਬਾਅਦ ਅਜ਼ਾਦੀ ਮਿਲਣ ਤੋਂ ਬਾਅਦ ਵੀ ਪੰਜਾਬ ਦੇ ਕਈ ਟੁਕੜੇ ਕਰ ਦਿੱਤੇ। ਪਰ ਪੰਜਾਬੀਆਂ ਨੂੰ ਅਜੇ ਤੱਕ ਸਮਝ ਨਹੀਂ ਆਈ। ਸਾਡੇ ਨਾਲ ਹੋ ਕੀ ਰਿਹਾ ਹੈ। ਹੁਣ ਪੰਜਾਬ ਨਸ਼ੇ ਦੇ ਦਰਿਆਵਾਂ ਵਾਲੀ ਧਰਤੀ ਬਣ ਚੁੱਕਾ ਹੈ। ਸਾਨੂੰ ਸਿੱਖਾਂ ਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ। ਪੰਜਾਬ ਹੈ ਤਾਂ ਸਿੱਖੀ ਰਹੇਗੀ। ਜੇ ਪੰਜਾਬ ਨਾ ਰਿਹਾ ਤਾਂ ਸਿੱਖ ਵੀ ਨਹੀ ਰਹਿਣਗੇ। ਕਿਉਂਕਿ ਜਿਹੜੇ ਰੁੱਖਾਂ ਨੂੰ ਜੜ੍ਹਾਂ ਤੋਂ ਪੱਟ ਦਿੱਤਾ ਜਾਂਦਾ ਹੈ। ਉਹ ਨਾ ਰੁੱਖ ਰਹਿੰਦੇ ਹਨ ਤੇ ਨਾ ਜੜ੍ਹਾਂ ਰਹਿੰਦੀਆਂ ਹਨ। ਪੰਜਾਬ ਦੇ ਹਰ ਪੰਜਾਬੀ ਨੂੰ ਪੰਜਾਬ ਨੂੰ ਬਚਾਉਣ ਵਿੱਚ ਅਪਨਾ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ। ਕਿਉਂਕਿ ਪੰਜਾਬ ਪੰਜਾਬੀਆਂ ਦੇ ਜੜ੍ਹ ਹੈ। ਉਹ ਭਾਵੇਂ ਕੋਈ ਪੰਜਾਬੀ ਹਿੰਦੂ ਹੋਵੇ, ਮੁਸਲਿਮ ਪੰਜਾਬੀ ਹੋਵੇ, ਜਾਂ ਸਿੱਖੀ ਪੰਜਾਬੀ ਹੋਵੇ। ਜਾਂ ਫਿਰ ਕੋਈ ਹੋਰ ਧਰਮ ਦਾ ਪੰਜਾਬੀ ਹੋਵੇ। ਉਹ ਪੰਜਾਬ ਦਾ ਜੰਮਪਲ ਹੈ ਤੇ ਪੰਜਾਬੀ ਮਾਂ ਬੋਲੀ ਬੋਲਦਾ ਹੈ। ਉਸ ਦਾ ਫਰਜ ਬਣਦਾ ਹੈ। ਉਹ ਪੰਜਾਬ ਨਾਲ ਖੜੇ। ਕਿਉਂਕਿ ਜੇ ਤੁਸੀ ਅਪਨੀ ਮਾਂ ਬੋਲੀ ਤੇ ਜਨਮ ਭੂਮੀ ਨਹੀ ਸਾਂਭ ਪਾਏ ,ਤਾਂ ਤੁਹਾਡਾ ਦੁਨੀਆ ਤੇ ਕੋਈ ਵਜੂਦ ਨਹੀਂ। ਤੁਸੀ ਇੱਕ ਉਹ ਬੰਦੇ ਦੀ ਤਰਾਂ ਹੋ। ਜਿਹੜਾ ਕਦੇ ਕਿਤੇ ਕੁੱਲੀ ਪਾ ਲੈਂਦਾ ਹੈ ਤੇ ਕਦੇ ਕਿਤੇ ਹੋਰ ਪਾਸੇ ਚਲਾ ਜਾਂਦਾ ਹੈ। ਇਹੋ ਜਿਹੇ ਲੋਕਾਂ ਨੂੰ ਉੱਜੜੇ ਹੋਏ ਲੋਕਾਂ ਨਾਲ ਦੁਨੀਆ ਬੁਲਾਉਣਾ ਸ਼ੁਰੂ ਕਰ ਦਿੰਦੀ ਹੈ। ਇਸ ਕਰਕੇ ਪੰਜਾਬ ਪ੍ਰਤੀ ਅਪਨੀ ਮਾਂ ਬੋਲੀ ਪ੍ਰਤੀ ਇੱਕ ਦ੍ਰਿੜ੍ਹ ਨਿਸ਼ਚੇ ਕਰੋ। ਕੁੱਝ ਵੀ ਹੋ ਜਾਵੇ ਅਸੀ ਪੰਜਾਬ ਤੋਂ ਵੱਖ ਨਹੀ ਹੋਵਾਂਗੇ ਤੇ ਪੰਜਾਬ ਵਿੱਚ ਕਿਸੇ ਹੋਰ ਦਾ ਕਬਜ਼ਾ ਨਹੀਂ ਹੋਣ ਦੇਵਾਂਗੇ। ਪੰਜਾਬ ਨੂੰ ਜੋੜਾਂਗੇ। ਜਿਹੜੇ ਇਲਾਕੇ ਪੰਜਾਬ ਨਾਲੋਂ ਵੱਖ ਕੀਤੇ ਗਏ ਹਨ। ਉਹ ਵੀ ਪੰਜਾਬ ਨਾਲ ਮਿਲਾਵਾਂਗੇ। ਜਿਹੜੀਆਂ ਸਰਕਾਰਾਂ ਪੰਜਾਬ ਨੂੰ ਤੋੜਨ ਦੀ ਗੱਲ ਕਰਦੀਆਂ ਹਨ। ਉਹ ਪਾਰਟੀਆਂ ਦਾ ਲੱਕ ਤੋੜ ਦਿਉ, ਤਾਂ ਕਿ ਪੰਜਾਬ ਵੱਲ ਦੁਬਾਰਾ ਤੋਂ ਮੂੰਹ ਨਾ ਕਰਨ, ਤਾਂ ਹੀ ਤੁਸੀ ਅਪਨੀ ਮਿੱਟੀ ਤੇ ਵਿਰਸੇ ਨੂੰ ਸਾਂਭ ਸਕਦੇ ਹੋ। ਤਹਾਨੂੰ ਕੋਈ ਵੱਖ ਨਹੀ ਕਰ ਸਕਦਾ , ਅਗਰ ਤੁਸੀ ਵੱਖ ਨਾ ਹੋਵੋ। ਤੁਸੀ ਜਾਤਾਂ ਪਾਤਾਂ ਵਿੱਚ ਨਾ ਵੰਡੇ ਜਾਵੋ। ਜਿਹੜਾ ਤਹਾਨੂੰ ਜਾਤਾਂ ਪਾਤਾਂ ਵਿੱਚ ਵੰਡ ਰਿਹਾ ਹੈ। ਉਹ ਦਰਅਸਲ ਪੰਜਾਬ ਦਾ ਹੈ ਹੀ ਨਹੀ। ਉਹ ਰਾਜਨੀਤਿਕ ਪਾਰਟੀਆਂ ਦਾ ਪਿੱਠੂ ਹੈ। ਜਿਸ ਦੀ ਤੁਹਾਨੂੰ ਬਰਬਾਦ ਕਰਨ ਵਿੱਚ ਡਿਉਟੀ ਲਾਈ ਹੋਈ ਹੈ। ਸਾਨੂੰ ਰਲਕੇ ਪੰਜਾਬ ਦੇਸ਼ ਵਾਰੇ ਸੋਚਣਾ ਪਵੇਗਾ। ਇਸ ਕਰਕੇ ਮਾਂ ਬੋਲੀ ਤੇ ਪੰਜਾਬ ਦੀ ਸੇਵਾ ਸੰਭਾਲ ਲਈ ਆਉ ਕੱਲਾ ਕੱਲਾ ਪਹਿਰਾ ਦਈਏ। ਜਿਸ ਤਰਾਂ ਅੱਜ ਤੋਂ ਪਹਿਲਾਂ ਸਾਰੇ ਰਲਕੇ ਪੰਜਾਬ ਲਈ ਪਹਿਰਾ ਦਿੰਦੇ ਸਨ।