ਜਿੱਤ ਦੇ ਰਸਤੇ ’ਤੇ ਵਾਪਸੀ ਕਰਦੇ ਹੋਏ ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਰਾਊਂਡ ਰੌਬਿਨ ਮੈਚ ’ਚ ਐਤਵਾਰ ਨੂੰ 5-0 ਨਾਲ ਹਰਾ ਦਿੱਤਾ।
ਭਾਰਤ ਲਈ ਕਾਰਤੀ ਸੇਲਵਮ (15ਵਾਂ ਮਿੰਟ), ਹਾਰਦਿਕ ਸਿੰਘ (32ਵਾਂ ਮਿੰਟ), ਕਪਤਾਨ ਹਰਮਨਪ੍ਰੀਤ ਸਿੰਘ (42ਵਾਂ ਮਿੰਟ), ਗੁਰਜੰਟ ਸਿੰਘ (53ਵਾਂ ਮਿੰਟ) ਤੇ ਜੁਗਰਾਜ ਸਿੰਘ (54ਵਾਂ ਮਿੰਟ) ਨੇ ਗੋਲ ਕੀਤੇ। ਇਸ ਜਿੱਤ ਤੋਂ ਬਾਅਦ ਭਾਰਤ ਅੰਕ ਸੂਚੀ ’ਚ ਚੋਟੀ ’ਤੇ ਪਹੁੰਚ ਗਿਆ ਹੈ ਤੇ ਸੈਮੀਫਾਈਨਲ ਦਾ ਰਸਤਾ ਵੀ ਸਾਫ ਕਰ ਲਿਆ ਹੈ।ਭਾਰਤ ਨੇ ਪਹਿਲੇ ਕੁਆਰਟਰ ’ਚ ਕਾਫੀ ਹਮਲਵਾਰ ਸ਼ੁਰੂਆਤ ਕੀਤੀ ਤੇ ਕਈ ਚੰਗੇ ਮੌਕੇ ਬਣਾਏ। ਪਹਿਲੇ ਕੁਆਰਟਰ ਦੇ ਆਖਰੀ ਮਿੰਟ ’ਚ ਹਰਮਨਪ੍ਰੀਤ ਸਿੰਘ ਮਲੇਸ਼ੀਆਈ ਬਾਕਸ ਵੱਲ ਗੇਂਦ ਲੈ ਕੇ ਦੌੜਿਆ ਤੇ ਸੇਲਵਮ ਨੂੰ ਪਾਸ ਦਿੱਤਾ, ਜਿਸ ਨੇ ਆਸਾਨ ਗੋਲ ਕਰ ਦਿੱਤਾ।