6 ਮਹੀਨੇ ਪਹਿਲਾਂ ਐਡਮਿੰਟਨ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌ.ਤ

6 ਮਹੀਨੇ ਪਹਿਲਾਂ ਐਡਮਿੰਟਨ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌ.ਤ
ਕੈਨੇਡਾ ‘ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਕੈਨੇਡਾ ਦੇ ਐਡਮਿਟਨ ਸ਼ਹਿਰ ਵਿਖੇ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 32 ਸਾਲਾਂ ਹਨਦੀਪ ਸਿੰਘ ਹਨੀ ਪੁੱਤਰ ਸਰਪੰਚ ਹਰਪਿੰਦਰ ਸਿੰਘ ਵੱਜੋਂ ਹੋਈ ਹੈ। ਹਨਦੀਪ ਸਿੰਘ ਫਤਿਹਗੜ੍ਹ ਸਾਹਿਬ ਵਿੱਚ ਪੈਂਦੇ ਪਿੰਡ ਖਰੌੜੀ ਸਰਹੰਦ ਰੋੜ ਪਟਿਆਲਾ ਦਾ ਰਹਿਣ ਵਾਲਾ ਸੀ।  ਦੱਸਿਆ ਜਾ ਰਿਹਾ ਕੀ ਹਨਦੀਪ ਸਿੰਘ ਹਨੀ ਅੱਜ ਤੋਂ 6 ਮਹੀਨੇ ਪਹਿਲਾ ਆਪਣੀ ਹਮਸਫ਼ਰ ਹਰਜੋਤ ਕੌਰ ਨਾਲ ਕੈਨੇਡਾ ਐਡਮਿੰਟਨ ਸ਼ਹਿਰ ਵਿਖੇ ਵਰਕ ਪਰਮਿਟ ਉਤੇ ਕੰਮ ਕਰਨ ਗਿਆ ਸੀ। ਜਿੱਥੇ ਬੀਤੇ ਦਿਨੀਂ ਉਸ ਨਾਲ ਇਹ ਭਾਣਾ ਵਾਪਰ ਗਿਆ।