ਚੋਣ ਸਰਗਰਮੀਆਂ ਦਰਮਿਆਨ ਅਮਰੀਕਾ 'ਚ 'TikTok' ਦੀ ਰਾਜਨੀਤੀ, ਐਪ ਬੈਨ 'ਤੇ ਟਰੰਪ ਦਾ ਯੂ-ਟਰਨ
ਨਿਊਯਾਰਕ (ਰਾਜ ਗੋਗਨਾ)— ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਸਮੇਂ TikTok ਸ਼ਾਰਟ ਵੀਡੀਓ ਐਪ 'ਤੇ ਕਾਰਵਾਈਆਂ ਨੂੰ ਸਿਆਸੀ ਰੰਗ ਮਿਲ ਰਿਹਾ ਹੈ। ਰਿਪਬਲਿਕਨ ਪਾਰਟੀ ਦੀ ਤਰਫੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਹਾਲ ਹੀ 'ਚ TikTok 'ਤੇ ਪਾਬੰਦੀ ਸਬੰਧੀ ਅਮਰੀਕੀ ਪ੍ਰਤੀਨਿਧੀ ਸਭਾ ਵੱਲੋਂ ਪਾਸ ਕੀਤੇ ਜਾਣ ਵਾਲੇ ਬਿੱਲ 'ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਜੇਕਰ TikTok ਨਹੀਂ ਹੋਵੇਗਾ ਤਾਂ ਨੌਜਵਾਨ ਘੁਸਪੈਠ ਕਰਨਗੇ ਅਤੇ ਫੇਸਬੁੱਕ, ਜੋ ਕਿ ਮੇਟਾ ਨਾਲ ਸਬੰਧਤ ਹੈ, ਮਜ਼ਬੂਤ ਹੋ ਜਾਵੇਗੀ। ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਫੇਸਬੁੱਕ ਨੂੰ TikTok'ਤੇ ਪਾਬੰਦੀ ਦਾ ਫਾਇਦਾ ਹੋਵੇ।