ਭਾਰਤ ਤੇ ਪਾਕਿਸਤਾਨ ਵਨਡੇ ਫਾਰਮੇਟ ਵਿਚ ਚਾਰ ਸਾਲ ਤੇ ਵਨਡੇ ਏਸ਼ੀਆ ਕੱਪ ਵਿਚ 5 ਸਾਲ ਬਾਅਦ ਟਕਰਾਉਣਗੇ। ਇਹ ਦੋਵੇਂ ਟੀਮਾਂ ਇਸ ਤੋਂ ਪਹਿਲਾਂ ਵਨਡੇ ਏਸ਼ੀਆ ਕੱਪ ਵਿਚ 2018 ਵਿਚ ਤੇ ਵਨਡੇ ਫਾਰਮੇਟ ਵਿਚ ਚਾਰ ਸਾਲ ਪਹਿਲਾਂ 2019 ਦੇ ਵਿਸ਼ਵ ਕੱਪ ਵਿਚ ਆਪਸ ਵਿਚ ਟਕਰਾਏ ਸਨ। ਟੀਮ ਇੰਡੀਆ ਨੇ ਪਾਕਿਸਤਾਨ ‘ਤੇ ਪਿਛਲੇ ਵਨਡੇ ਮੁਕਾਬਲਿਆਂ ਵਿਚ ਆਪਣੀ ਸ਼੍ਰੇਸ਼ਠਤਾ ਦਰਜ ਕੀਤੀ ਪਰ ਅੱਜ ਇਕ ਵਾਰ ਫਿਰ ਤੋਂ ਦੋਵੇਂ ਟੀਮਾਂ ਏਸ਼ੀਆ ਕੱਪ ਵਿਚ ਆਹਮੋ-ਸਾਹਮਣੇ ਹੋਣਗੀਆਂ । ਭਾਰਤ ਨੂੰ ਪਹਿਲਾਂ ਦੀ ਤਰ੍ਹਾਂ ਕਪਾਤਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਸਾਥ ਮਿਲੇਗਾ ਤਾਂ ਦੂਜੇ ਪਾਸੇਪਾਕਿਸਤਾਨ ਦੇ ਸ਼ਾਹੀਨ ਅਫਰੀਤੀ ਦਾ ਸਾਥ ਦੇਣ ਲਈ ਨਸੀਮ ਸ਼ਾਹ ਤੇ ਹਾਰਿਸ ਰਊਫ ਵਰਗੇ ਡੇਢ ਸੌ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟਣ ਵਾਲੇ ਗੇਂਦਬਾਜ਼ ਹੋਣਗੇ।
Asia Cup ‘ਚ ਭਾਰਤ-ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ, ਚਾਰ ਸਾਲਾਂ ਬਾਅਦ ਹੋਵੇਗਾ ਵਨਡੇ ਮੁਕਾਬਲਾ
