ਗਾਹਕਾਂ ਲਈ ਖ਼ਾਸ ਖ਼ਬਰ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਚੈੱਕ ਕਰੋ ਨਵੇਂ ਰੇਟ
ਬਿਜ਼ਨੈੱਸ ਡੈਸਕ : ਮੰਗਲਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨੇ ਦੀਆਂ ਘਰੇਲੂ ਵਾਇਦਾ ਕੀਮਤਾਂ 'ਚ ਮਾਮੂਲੀ ਗਿਰਾਵਟ ਦੇ ਨਾਲ ਕਾਰੋਬਾਰ ਹੁੰਦਾ ਦੇਖਿਆ ਗਿਆ। MCX ਐਕਸਚੇਂਜ 'ਤੇ 5 ਅਪ੍ਰੈਲ, 2024 ਨੂੰ ਡਿਲੀਵਰੀ ਵਾਲਾ ਸੋਨਾ ਮੰਗਲਵਾਰ ਸਵੇਰੇ 0.08 ਫ਼ੀਸਦੀ ਜਾਂ 55 ਰੁਪਏ ਦੀ ਗਿਰਾਵਟ ਨਾਲ 65,980 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ 66,400 ਰੁਪਏ ਪ੍ਰਤੀ 10 ਗ੍ਰਾਮ 'ਤੇ ਸਥਿਰ ਰਹੀ। ਮੰਗਲਵਾਰ ਸਵੇਰੇ ਗਲੋਬਲ ਬਾਜ਼ਾਰ 'ਚ ਵੀ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ।