ਦਹੀਂ ਖਾਣਾ ਬਹੁਤ ਫਾਇਦੇਮੰਦ ,ਪਾਚਨ ਵਿੱਚ ਕਰਦਾ ਮਦਦ। ...
ਖਾਣੇ ਦੇ ਨਾਲ ਦਹੀਂ ਖਾਣਾ ਲਗਭਗ ਹਰ ਕੋਈ ਪਸੰਦ ਕਰਦਾ ਹੈ। ਕੁਝ ਇਸ ‘ਚ ਚੀਨੀ ਮਿਲਾ ਕੇ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਇਸ ਨੂੰ ਲੂਣ ਮਿਲਾ ਕੇ ਖਾਂਦੇ ਹਨ। ਕੁਝ ਬਿਨਾਂ ਕੁਝ ਮਿਲਾਏ ਹੀ ਦਹੀਂ ਦਾ ਸੁਆਦ ਲੈਂਦੇ ਹਨ। ਰਾਇਤਾ ਸਾਡੇ ਸਾਰੇ ਘਰਾਂ ਵਿੱਚ ਬਣਾਇਆ ਜਾਂਦਾ ਹੈ ਅਤੇ ਉਸ ਵਿੱਚ ਵੀ ਖੰਡ ਅਤੇ ਲੂਣ ਦੀ ਵਰਤੋਂ ਕੀਤੀ ਜਾਂਦੀ ਹੈ। ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਦਹੀਂ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਸ ਵਿੱਚ ਪ੍ਰੋਟੀਨ, ਕੈਲਸ਼ੀਅਮ ਸਮੇਤ ਕਈ ਤਰ੍ਹਾਂ ਦੇ ਵਿਟਾਮਿਨ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਮਾਹਿਰਾਂ ਮੁਤਾਬਕ ਲੂਣ ਵਿੱਚ ਭੋਜਨ ਦਾ ਸੁਆਦ ਵਧੀਆ ਬਣਾਉਣ ਦੀ ਸਮਰੱਥਾ ਹੁੰਦੀ ਹੈ। ਇਸ ਲਈ ਦਹੀਂ ਵਿੱਚ ਹਲਕਾ ਜਿਹਾ ਲੂਣ ਪਾਉਣ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੁੰਦਾ। ਜਦੋਂ ਤੁਸੀਂ ਰਾਤ ਨੂੰ ਦਹੀਂ ਦਾ ਸੇਵਨ ਕਰਦੇ ਹੋ ਤਾਂ ਜ਼ਿਆਦਾਤਰ ਡਾਕਟਰ ਲੂਣ ਪਾਉਣ ਦਾ ਸੁਝਾਅ ਦਿੰਦੇ ਹਨ ਕਿਉਂਕਿ ਇਹ ਪਾਚਨ ਵਿੱਚ ਮਦਦ ਕਰਦਾ ਹੈ। ਪਰ ਦਹੀਂ ਦਾ ਸੁਭਾਅ ਐਸੀਡਿਕ ਹੈ। ਇਸ ਲਈ ਤੁਹਾਨੂੰ ਜ਼ਿਆਦਾ ਲੂਣ ਮਿਲਾ ਕੇ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਪਿੱਤ ਅਤੇ ਕਫ ਦੀ ਸਮੱਸਿਆ ਵਧ ਸਕਦੀ ਹੈ।