ਰੋਨਾਲਡੋ ਦੇ ਗੋਲ ਦੇ ਬਾਵਜੂਦ ਏਸ਼ੀਅਨ ਚੈਂਪੀਅਨਜ਼ ਲੀਗ ਤੋਂ ਬਾਹਰ ਹੋਇਆ ਅਲ ਨਾਸਰ

ਰੋਨਾਲਡੋ ਦੇ ਗੋਲ ਦੇ ਬਾਵਜੂਦ ਏਸ਼ੀਅਨ ਚੈਂਪੀਅਨਜ਼ ਲੀਗ ਤੋਂ ਬਾਹਰ ਹੋਇਆ ਅਲ ਨਾਸਰ
ਰਿਆਦ (ਸਾਊਦੀ ਅਰਬ) : ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਇਕ ਗੋਲ ਦੇ ਬਾਵਜੂਦ ਅਲ ਨਾਸਰ ਦੀ ਟੀਮ ਹਾਰ ਨਾਲ ਏਸ਼ੀਅਨ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਤੋਂ ਬਾਹਰ ਹੋ ਗਈ। ਅਲ ਨਾਸਰ ਨੇ ਸੋਮਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੇ ਅਲ ਆਇਨ ਦੇ ਖਿਲਾਫ ਪਹਿਲੇ ਗੇੜ ਵਿੱਚ 0-1 ਦੀ ਹਾਰ ਤੋਂ ਬਾਅਦ ਦੂਜਾ ਗੇੜ 4-3 ਨਾਲ ਜਿੱਤ ਲਿਆ।