ਪੰਜਾਬ ਪੁਲਸ ਨੇ 2 ਨਸ਼ਾ ਸਮੱਗਲਰਾਂ ਦੀਆਂ ਪ੍ਰਾਪਰਟੀਆਂ ਕੀਤੀਆਂ ਸੀਲ
ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ਾ ਸਮੱਗਲਿੰਗ ’ਚ ਨਾਮਜ਼ਦ 2 ਸਮੱਗਲਰਾਂ ਦੀਆਂ ਪ੍ਰਾਪਰਟੀਆਂ ਨੂੰ ਸੀਲ ਕਰ ਦਿੱਤਾ ਹੈ। ਪਹਿਲੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਰਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਭਿੰਡਰ ਕਾਲੋਨੀ ਸਮਾਣਾ ਨੂੰ ਥਾਣਾ ਸਨੌਰ ਦੀ ਪੁਲਸ ਨੇ 7 ਹਜ਼ਾਰ ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੇ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਅੱਜ ਪੂਰੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਰਾਜਿੰਦਰ ਸਿੰਘ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਘਰ ਦੀ ਲਗਭਗ ਮਾਰਕੀਟ ਕੀਮਤ 20 ਤੋਂ 25 ਲੱਖ ਰੁਪਏ ਹੈ। ਦੂਜੇ ਮਾਮਲੇ ’ਚ ਡੀ. ਐੱਸ. ਪੀ. ਸਮਾਣਾ ਨੇਹਾ ਅਗਰਵਾਲ ਨੇ ਦੱਸਿਆ ਕਿ ਅਮਰਜੀਤ ਕੌਰ (ਅਮਰੂ) ਪਤਨੀ ਮਹਿੰਦਰ ਸਿੰਘ ਵਾਸੀ ਪਿੰਡ ਮੁਰਾਦਪੁਰਾ ਦਾ ਇਕ ਮਕਾਨ ਸਮਾਣਾ ਦੀ ਭਿੰਡਰ ਕਾਲੋਨੀ ਵਿਖੇ ਸਥਿਤ ਹੈ, ਨੂੰ ਜ਼ਬਤ ਕਰ ਕੇ ਉਸ ਦੇ ਘਰ ਅੱਗੇ ਪੋਸਟਰ ਲਗਾਏ ਗਏ ਹਨ। ਉਸ ਦੇ ਖਿਲਾਫ ਤਿੰਨ ਨਸ਼ਾ ਵਿਰੋਧੀ ਐਕਟ ਤੇ ਦੋ ਮਾਮਲੇ ਆਈ. ਪੀ. ਸੀ. ਦੀਆਂ ਧਰਾਵਾਂ ਤਹਿਤ ਦਰਜ ਹਨ। ਕੋਰਟ ਵੱਲੋਂ ਇਸ ਮਕਾਨ ਦੀ ਕੀਮਤ 16 ਲੱਖ 90 ਹਜ਼ਾਰ ਰੁਪਏ ਮਿੱਥੀ ਗਈ ਹੈ।