PM ਮੋਦੀ ਨੇ ਦੱਖਣੀ ਅਫ਼ਰੀਕਾ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਦਿੱਤੇ ਭਾਰਤੀ ਵਿਰਾਸਤ ਨੂੰ ਦਰਸਾਉਂਦੇ ਖ਼ਾਸ ਤੋਹਫ਼ੇ...

PM ਮੋਦੀ ਨੇ ਦੱਖਣੀ ਅਫ਼ਰੀਕਾ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਦਿੱਤੇ ਭਾਰਤੀ ਵਿਰਾਸਤ ਨੂੰ ਦਰਸਾਉਂਦੇ ਖ਼ਾਸ ਤੋਹਫ਼ੇ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋਹਾਨਸਬਰਗ ਵਿੱਚ ਮਹਿਮਾਨਾਂ ਨੂੰ ਭਾਰਤ ਤੋਂ ਲਿਆਂਦੇ ਵਿਸ਼ੇਸ਼ ਤੋਹਫ਼ੇ ਭੇਟ ਕੀਤੇ। ਪੀ.ਐੱਮ. ਮੋਦੀ ਨੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਅਤੇ ਪਹਿਲੀ ਮਹਿਲਾ ਸ਼ੇਪੋ ਮੋਤਸੇਪੇ ਨੂੰ ਤੋਹਫ਼ੇ ਭੇਟ ਕੀਤੇ। ਇਹਨਾਂ ਤੋਹਫ਼ਿਆਂ ਵਿਚ ਭਾਰਤੀ ਵਿਰਾਸਤ ਨੂੰ ਦਰਸਾਉਂਦੀਆਂ ਕਲਾ ਕਿਰਤਾਂ ਅਤੇ ਰਵਾਇਤੀ ਵਸਤੂਆਂ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪੀ.ਐੱਮ. ਮੋਦੀ ਨੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੂੰ ਤੇਲੰਗਾਨਾ ਦੀ ਮਸ਼ਹੂਰ 'ਸੁਰਾਹੀ' ਦੀ ਜੋੜੀ ਅਤੇ ਉਹਨਾਂ ਦੀ ਪਤਨੀ ਅਤੇ ਮੇਜ਼ਬਾਨ ਦੇਸ਼ ਦੀ ਪਹਿਲੀ ਮਹਿਲਾ ਸ਼ੇਪੋ ਮੋਤਸੇਪੇ ਨੂੰ ਨਾਗਾਲੈਂਡ ਦੀ ਸ਼ਾਲ ਭੇਟ ਕੀਤੀ। ਇਸ ਤੋਂ ਇਲਾਵਾ ਪੀ.ਐੱਮ ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਨੂੰ ਮੱਧ ਪ੍ਰਦੇਸ਼ ਦੀ ਗੋਂਡ ਪੇਂਟਿੰਗ ਤੋਹਫ਼ੇ ਵਜੋਂ ਦਿੱਤੀ।