ਬੀਜੇਪੀ ਨੇ ਚੀਨ 'ਤੇ ਦਿੱਤੇ ਬਿਆਨ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਭਾਜਪਾ ਆਗੂ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਦੁਕਾਨ ਪਿਆਰ ਦੀ ਨਹੀਂ, ਨਫ਼ਰਤ ਦੀ ਹੈ। ਰਾਹੁਲ ਨੇ ਨਫ਼ਰਤ ਦੇ ਬਾਜ਼ਾਰ ਵਿੱਚ ਪਿਆਰ ਦੀ ਦੁਕਾਨ ਖੋਲ੍ਹੀ ਹੋਈ ਹੈ। ਭਾਜਪਾ ਨੇਤਾ ਨੇ ਆਪਣੇ ਪੀਸੀ 'ਚ ਅੱਗੇ ਕਿਹਾ ਕਿ ਰਾਹੁਲ ਨੇ ਚੀਨ 'ਤੇ ਫਿਰ ਤੋਂ ਬੇਤੁਕਾ ਬਿਆਨ ਦਿੱਤਾ ਹੈ। ਰਾਹੁਲ ਬੇਬੁਨਿਆਦ ਬਿਆਨ ਦੇਣ ਵਿੱਚ ਮਾਹਿਰ ਹਨ। ਉਹ ਚੀਨ ਨੂੰ ਇੰਨਾ ਪਿਆਰ ਕਿਉਂ ਕਰਦੇ ਹਨ? ਰਾਹੁਲ ਦਾ ਚੀਨ ਨਾਲ ਕੀ ਸਬੰਧ? ਉਨ੍ਹਾਂ ਅੱਗੇ ਕਿਹਾ ਕਿ ਨਹਿਰੂ ਜੀ ਨੇ ਚੀਨ ਦੀ ਮਦਦ ਕੀਤੀ ਸੀ। ਨਹਿਰੂ ਨੇ ਚੀਨੀ ਫੌਜ ਨੂੰ ਚਾਵਲ ਦਿੱਤੇ।