ਉੱਤਰੀ ਕੋਰੀਆ ਇੱਕ ਜਾਸੂਸੀ ਉਪਗ੍ਰਹਿ ਲਾਂਚ ਕਰਨ ਜਾ ਰਿਹਾ ਹੈ। ਦੱਖਣੀ ਕੋਰੀਆ ਦੇ ਇਕ ਸੰਸਦ ਮੈਂਬਰ ਨੇ ਦੇਸ਼ ਦੀ ਖ਼ੁਫ਼ੀਆ ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਉੱਤਰੀ ਕੋਰੀਆ ਅਗਸਤ ਦੇ ਅਖੀਰ ਜਾਂ ਸਤੰਬਰ ਦੇ ਸ਼ੁਰੂ ਵਿਚ ਜਾਸੂਸੀ ਉਪਗ੍ਰਹਿ ਲਾਂਚ ਕਰ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਉੱਤਰੀ ਕੋਰੀਆ ਨੇ ਇਸ ਸਾਲ ਮਈ ਮਹੀਨੇ ਵਿੱਚ ਵੀ ਇੱਕ ਸੈਟੇਲਾਈਟ ਲਾਂਚ ਕੀਤਾ ਸੀ ਪਰ ਉਹ ਮਿਸ਼ਨ ਅਸਫਲ ਰਿਹਾ ਸੀ। ਇਸ ਤੋਂ ਬਾਅਦ ਉੱਤਰੀ ਕੋਰੀਆ ਨੇ ਜਲਦੀ ਹੀ ਪੁਲਾੜ ਦੇ ਪੰਧ ਵਿੱਚ ਇੱਕ ਹੋਰ ਉਪਗ੍ਰਹਿ ਸਥਾਪਤ ਕਰਨ ਦੀ ਸਹੁੰ ਖਾਧੀ ਹੈ।
ਦੱਖਣੀ ਕੋਰੀਆ ਦੇ ਸੰਸਦ ਮੈਂਬਰ ਯੂ ਸਾਂਗ-ਬਮ ਨੇ ਦੇਸ਼ ਦੀ ਖ਼ੁਫ਼ੀਆ ਏਜੰਸੀ ਦੇ ਮੁਖੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਜੇਕਰ ਉੱਤਰੀ ਕੋਰੀਆ ਖਾਮੀਆਂ ਨੂੰ ਦੂਰ ਕਰਨ 'ਚ ਕਾਮਯਾਬ ਹੋ ਜਾਂਦਾ ਹੈ, ਤਾਂ ਉਹ ਸੰਭਾਵਤ ਤੌਰ 'ਤੇ ਸਤੰਬਰ 'ਚ ਦੇਸ਼ ਦੀ ਸਥਾਪਨਾ ਦੀ ਵਰ੍ਹੇਗੰਢ 'ਤੇ ਸੰਮੇਲਨ ਆਯੋਜਿਤ ਕਰੇਗਾ ਅਤੇ ਉਪਗ੍ਰਹਿ ਲਾਂਚ ਕਰੇਗਾ।