ਨਾ ਸਸਤਾ ਹੋਇਆ ਤੇ ਚਾਂਦੀ ਹੋਈ ਮਹਿੰਗੀ

ਨਾ ਸਸਤਾ ਹੋਇਆ ਤੇ ਚਾਂਦੀ ਹੋਈ ਮਹਿੰਗੀ
ਵੀਰਵਾਰ ਨੂੰ ਸੋਨੇ ਦੀ ਕੀਮਤ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ। ਵੀਰਵਾਰ ਨੂੰ ਵਾਇਦਾ ਕਾਰੋਬਾਰ 'ਚ ਸੋਨਾ 166 ਰੁਪਏ ਡਿੱਗ ਕੇ 58,515 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 222 ਰੁਪਏ ਵਧ ਕੇ 69,944 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।
 

ਅੱਜ ਸੋਨੇ ਦੀ ਕੀਮਤ 166 ਰੁਪਏ ਡਿੱਗ ਕੇ 58,515 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਅਕਤੂਬਰ ਡਲਿਵਰੀ ਲਈ ਸੋਨੇ ਦੇ ਸੌਦੇ ਦੀ ਕੀਮਤ 166 ਰੁਪਏ ਜਾਂ 0.28 ਫੀਸਦੀ ਦੀ ਗਿਰਾਵਟ ਨਾਲ 58,515 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ, ਜਿਸ 'ਚ 13,537 ਲਾਟ ਲਈ ਕਾਰੋਬਾਰ ਹੋਇਆ।