ਅਮਰੀਕਾ ਦੇ ਹਵਾਈ ਸੂਬੇ ਦੇ ਮਾਉਈ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 99 ਤੱਕ ਪਹੁੰਚ ਗਈ ਹੈ। ਦੂਜੇ ਪਾਸੇ ਅਧਿਕਾਰੀਆਂ ਨੇ ਸੁਚੇਤ ਕੀਤਾ ਹੈ ਕਿ ਜੰਗਲ ਦੀ ਅੱਗ ਕਾਰਨ ਮਨੁੱਖਾਂ ਅਤੇ ਵਾਤਾਵਰਨ ਨੂੰ ਹੋਏ ਨੁਕਸਾਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਬਚਾਅ ਕਰਤਾ, ਡੌਗ ਸਕੁਆਇਡ ਨਾਲ, ਮ੍ਰਿਤਕਾਂ ਦਾ ਪਤਾ ਲਗਾਉਣ ਲਈ ਰਾਖ ਵਿਚ ਤਬਦੀਲ ਹੋ ਚੁੱਕੇ ਖੇਤਰਾਂ ਅਤੇ ਸੜੀਆਂ ਹੋਈਆਂ ਕਾਰਾਂ ਅਤੇ ਘਰਾਂ ਦੀ ਤਲਾਸ਼ੀ ਲੈ ਰਹੇ ਹਨ ਤਾਂ ਮ੍ਰਿਤਕਾਂ ਦਾ ਪਤਾ ਲਗਾਇਆ ਜਾ ਸਕੇ। ਹਾਲਾਂਕਿ ਅੱਗ ਦੀ ਤੀਬਰਤਾ ਘੱਟ ਗਈ ਹੈ ਪਰ ਅਧਿਕਾਰੀਆਂ ਨੇ ਅੱਗ ਵਿਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਕਾਰਨ ਪੀਣ ਵਾਲੇ ਪਾਣੀ ਸਮੇਤ ਕਈ ਪਦਾਰਥਾਂ ਦੇ ਜ਼ਹਿਰੀਲੇ ਹੋਣ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਬਹੁਤ ਸਾਰੇ ਲੋਕਾਂ ਕੋਲ ਹੁਣ ਰਹਿਣ ਲਈ ਘਰ ਨਹੀਂ ਬਚੇ ਹਨ ਅਤੇ ਪ੍ਰਸ਼ਾਸਨ ਉਨ੍ਹਾਂ ਲਈ ਹੋਟਲਾਂ ਅਤੇ ਹੋਰ ਥਾਵਾਂ 'ਤੇ ਰਹਿਣ ਲਈ ਪ੍ਰਬੰਧ ਕਰ ਰਿਹਾ ਹੈ।