ਨਿਊਯਾਰਕ 'ਚ ਪੁੱਜੇ 1 ਲੱਖ ਤੋਂ ਵੱਧ ਗ਼ੈਰ-ਕਾਨੂੰਨੀ ਪ੍ਰਵਾਸੀ

ਨਿਊਯਾਰਕ 'ਚ ਪੁੱਜੇ 1 ਲੱਖ ਤੋਂ ਵੱਧ ਗ਼ੈਰ-ਕਾਨੂੰਨੀ ਪ੍ਰਵਾਸੀ

ਦੁਨੀਆ ਭਰ ਤੋਂ ਪ੍ਰਵਾਸੀਆਂ ਦੀ ਆਮਦ ਕਾਰਨ ਅਮਰੀਕੀ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਮਾਮਲਾ ਨਿਊਯਾਰਕ ਦਾ ਹੈ, ਜਿੱਥੇ 1 ਲੱਖ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਪਹੁੰਚਣ ਨਾਲ ਸ਼ਹਿਰ ਵਿੱਚ ਹਫੜਾ-ਦਫੜੀ ਮਚ ਗਈ ਹੈ। 

 

ਨਿਊਯਾਰਕ ਵਿੱਚ ਬੇਘਰ ਲੋਕਾਂ ਦੀ ਗਿਣਤੀ ਵੀ ਦੁੱਗਣੀ ਹੋ ਗਈ ਹੈ। ਨਿਊਯਾਰਕ ਦੇ ਰੂਜ਼ਵੈਲਟ ਹੋਟਲ 'ਚ ਲੱਗੇ ਰਾਹਤ ਕੈਂਪ 'ਚ ਦਾਖਲ ਹੋਣ ਲਈ ਕਈ ਲੋਕ ਦਿਨ-ਰਾਤ ਲਾਈਨਾਂ 'ਚ ਲੱਗੇ ਹੋਏ ਹਨ। 200 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਫੁੱਟਪਾਥ 'ਤੇ ਸੌਂ ਰਹੇ ਹਨ। ਜ਼ਿਕਰਯੋਗ ਹੈ ਕਿ ਨਿਊਯਾਰਕ ਵਿਚ ਕਾਨੂੰਨੀ ਤੌਰੇ 'ਤੇ ਜੇਕਰ ਕੋਈ ਵਿਅਕਤੀ ਸ਼ਰਨ ਮੰਗਦਾ ਹੈ ਤਾਂ ਉਸ ਨੂੰ ਰਾਹਤ ਕੈਂਪ ਵਿਚ ਦਾਖ਼ਲਾ ਦੇਣਾ ਜ਼ਰੂਰੀ ਹੈ।

1 ਮਹੀਨੇ ਤੋਂ ਵੱਧ ਸਮੇਂ ਦੀ ਯਾਤਰਾ ਕਰਨ ਤੋਂ ਬਾਅਦ ਇੱਥੇ ਪੁੱਜੇ ਪੱਛਮੀ ਅਫ਼ਰੀਕਾ ਦੇ 20 ਸਾਲਾ ਮੌਰੀਤਾਨੀਆ ਸਿਦੀਆ ਮੁਹੰਮਦਓ ਨੇ ਕਿਹਾ ਕਿ ਅਸੀਂ ਇੱਥੇ ਸੁਰੱਖਿਆ ਲਈ ਆਏ ਸੀ ਪਰ ਅਸਫ਼ਲ ਰਹੇ।