ਬ੍ਰਿਟੇਨ 'ਚ ਤੇਜ਼ੀ ਨਾਲ ਫੈਲ ਰਿਹੈ ਕੋਵਿਡ ਦਾ ਨਵਾਂ ਵੈਰੀਐਂਟ

ਬ੍ਰਿਟੇਨ 'ਚ ਤੇਜ਼ੀ ਨਾਲ ਫੈਲ ਰਿਹੈ ਕੋਵਿਡ ਦਾ ਨਵਾਂ ਵੈਰੀਐਂਟ

 

 ਬ੍ਰਿਟੇਨ ਵਿਚ ਪਿਛਲੇ ਮਹੀਨੇ ਸਾਹਮਣੇ ਆਇਆ ਕੋਵਿਡ ਦਾ ਇਕ ਨਵਾਂ ਵੈਰੀਐਂਟ EG.5.1 ਹੁਣ ਦੇਸ਼ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਇੰਗਲੈਂਡ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਹ ਵੈਰੀਐਂਟ ਤੇਜ਼ੀ ਨਾਲ ਫੈਲਣ ਵਾਲੇ ਓਮੀਕਰੋਨ ਤੋਂ ਪੈਦਾ ਹੋਇਆ ਹੈ। ਬ੍ਰਿਟੇਨ ਦੀ ਹੈਲਥ ਪ੍ਰੋਟੈਕਸ਼ਨ ਏਜੰਸੀ (UKHSA) ਨੇ ਕਿਹਾ ਕਿ EG.5.1 ਨੂੰ 'Eris' ਉਪਨਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਦੇ ਹਰ 7 ਨਵੇਂ ਮਾਮਲਿਆਂ ਵਿੱਚੋਂ ਇਕ ਮਾਮਲਾ ਇਸ ਵੈਰੀਐਂਟ ਦਾ ਸਾਹਮਣੇ ਆ ਰਿਹਾ ਹੈ। 

ਅੰਤਰਰਾਸ਼ਟਰੀ ਪੱਧਰ 'ਤੇ, ਖਾਸ ਕਰਕੇ ਏਸ਼ੀਆ ਵਿੱਚ ਵੱਧ ਰਹੇ ਮਾਮਲਿਆਂ ਕਾਰਨ ਦੇਸ਼ ਵਿੱਚ ਇਸ ਦਾ ਪ੍ਰਸਾਰ ਹੋਣ ਦੇ ਬਾਅਦ 31 ਜੁਲਾਈ ਨੂੰ ਇਸ ਨੂੰ ਕੋਵਿਡ ਦੇ ਇੱਕ ਵੈਰੀਐਂਟ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ (WHO) ਨੇ 2 ਹਫ਼ਤੇ ਪਹਿਲਾਂ ਹੀ EG.5.1 ਵੈਰੀਐਂਟ 'ਤੇ ਉਸ ਸਮੇਂ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ, ਜਦੋਂ WHO ਦੇ ਡਾਇਰੈਕਟਰ-ਜਨਰਲ ਟੇਡਰੋਸ ਅਦਾਨੋਮ ਗੈਬਰੇਅਸਸ ਨੇ ਕਿਹਾ ਸੀ ਕਿ ਲੋਕ ਵੈਕਸੀਨ ਨਾਲ ਬਿਹਤਰ ਸੁਰੱਖਿਅਤ ਹਨ, ਪਰ ਦੇਸ਼ਾਂ ਨੂੰ ਆਪਣੀ ਚੌਕਸੀ ਵਿਚ ਕਮੀ ਨਹੀਂ ਆਉਣ ਦੇਣੀ ਚਾਹੀਦੀ।