CM ਮਾਨ ਨੇ ਪਰਿਵਾਰ ਸਣੇ ਸ਼ਿਵ ਮੰਦਰ 'ਚ ਟੇਕਿਆ ਮੱਥਾ, ਪੰਜਾਬੀਆਂ ਦੀ ਤਰੱਕੀ ਲਈ ਕੀਤੀ ਪ੍ਰਾਰਥਨਾ (ਤਸਵੀਰਾਂ)
ਭਗਤ ਸ਼ਿਵ ਭੋਲੇ ਦੇ ਰੰਗ 'ਚ ਰੰਗੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਵੀ ਸੂਬਾ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ ਗਈ।ਮੁੱਖ ਮੰਤਰੀ ਮਾਨ ਆਪਣੇ ਪਰਿਵਾਰ ਸਮੇਤ ਮੋਹਾਲੀ ਦੇ ਫੇਜ਼-11 ਦੇ ਸ਼ਿਵ ਮੰਦਰ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਸਣੇ ਭੋਲੇਨਾਥ ਨੂੰ ਮੱਥਾ ਟੇਕਿਆ ਅਤੇ ਪੂਜਾ-ਅਰਚਨਾ ਕੀਤੀ।