ਨੀਰਜ ਨੇ ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ

ਨੀਰਜ ਨੇ ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ
ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਇੱਥੇ ਵਿਸ਼ਵ ਚੈਂਪੀਅਨਸ਼ਿਪ ਜੈਵਲਿਨ ਮੁਕਾਬਲੇ ਦੇ ਫਾਈਨਲ 'ਚ ਪਹੁੰਚਣ ਦੀ ਆਪਣੀ ਪਹਿਲੀ ਕੋਸ਼ਿਸ਼ 'ਚ 88.77 ਮੀਟਰ ਦਾ ਥਰੋਅ ਸੁੱਟਿਆ ਅਤੇ 2024 ਪੈਰਿਸ ਓਲੰਪਿਕ ਲਈ ਵੀ ਕੁਆਲੀਫਾਈ ਕਰ ਲਿਆ। ਚੋਪੜਾ ਨੇ ਟੋਕੀਓ ਓਲੰਪਿਕ ਚੈਂਪੀਅਨ ਨੇ ਕਰੀਅਰ ਦਾ ਚੌਥਾ ਸਰਵੋਤਮ ਥਰੋਅ ਸੁੱਟਿਆ। ਉਹ ਕੁਆਲੀਫਿਕੇਸ਼ਨ ਰਾਊਂਡ 'ਚ ਗਰੁੱਪ ਏ 'ਚ ਸਨ। ਪੈਰਿਸ ਓਲੰਪਿਕ ਲਈ ਕੁਆਲੀਫਾਇੰਗ ਸਟੈਂਡਰਡ 85.50 ਮੀਟਰ ਸੀ। ਕੁਆਲੀਫਾਇੰਗ ਵਿੰਡੋ 1 ਜੁਲਾਈ ਤੋਂ ਖੁੱਲੀ ਹੈ। ਚੋਪੜਾ ਦਾ ਨਿੱਜੀ ਸਰਵੋਤਮ ਥਰੋਅ 89.94 ਮੀਟਰ ਹੈ ਜੋ ਉਨ੍ਹਾਂ ਨੇ 30 ਜੂਨ 2022 ਨੂੰ ਸਟਾਕਹੋਮ ਡਾਇਮੰਡ ਲੀਗ 'ਚ ਸੁੱਟਿਆ ਸੀ। ਐਤਵਾਰ ਨੂੰ ਹੋਣ ਵਾਲੇ ਆਖ਼ਰੀ ਦੌਰ ਦੇ ਲਈ ਗਰੁੱਪ ਏ ਅਤੇ ਬੀ ਦੇ ਸਿਖਰਲੇ 12 ਜਾਂ 83 ਮੀਟਰ ਤੋਂ ਉਪਰ ਥਰੋਅ ਸੁੱਟਣ ਵਾਲੇ ਕੁਆਲੀਫਾਈ ਕਰਨਗੇ।