ਭਿਆਨਕ ਗਰਮੀ ਦੀ ਲਪੇਟ 'ਚ ਜਾਪਾਨ, ਕਈ ਸੂਬਿਆਂ 'ਚ ਲੂ ਦੀ ਚਿਤਾਵਨੀ

ਭਿਆਨਕ ਗਰਮੀ ਦੀ ਲਪੇਟ 'ਚ ਜਾਪਾਨ, ਕਈ ਸੂਬਿਆਂ 'ਚ ਲੂ ਦੀ ਚਿਤਾਵਨੀ
ਜਾਪਾਨ ਵਿਚ ਭਿਆਨਕ ਗਰਮੀ ਦੇ ਕਹਿਰ ਦਰਮਿਆਨ 47 'ਚੋਂ 40 ਸੂਬਿਆਂ 'ਚ ਲੂ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇ.ਐੱਮ.ਏ.) ਨੇ ਇਹ ਜਾਣਕਾਰੀ ਦਿੱਤੀ। ਜਾਪਾਨ ਦੇ ਮੌਸਮ ਵਿਭਾਗ ਨੇ ਕਾਂਟੋ, ਟੋਕਾਈ, ਕੰਸਾਈ ਅਤੇ ਕਿਊਸ਼ੂ ਖੇਤਰਾਂ ਵਿੱਚ ਤਾਪਮਾਨ 38 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ, ਕਿਓਟੋ ਅਤੇ ਓਇਟਾ ਦੇ ਪੱਛਮੀ ਸੂਬਿਆਂ ਵਿੱਚ ਪਾਰਾ 39 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਜੇ.ਐੱਮ.ਏ. ਨੇ ਕਿਹਾ ਕਿ ਦੁਪਹਿਰ ਤੋਂ ਬਾਅਦ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਿਓਟੋ ਸ਼ਹਿਰ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਕੇਂਦਰੀ ਟੋਕੀਓ ਵਿੱਚ 36 ਡਿਗਰੀ ਤੱਕ ਪਹੁੰਚ ਜਾਵੇਗਾ।