Indigo ਦੀ ਫਲਾਈਟ 'ਚ ਮਹਿਲਾ ਡਾਕਟਰ ਨਾਲ ਪ੍ਰੋਫੈਸਰ ਨੇ ਕੀਤੀ ਬਦਸਲੂਕੀ

Indigo ਦੀ ਫਲਾਈਟ 'ਚ ਮਹਿਲਾ ਡਾਕਟਰ ਨਾਲ ਪ੍ਰੋਫੈਸਰ ਨੇ ਕੀਤੀ ਬਦਸਲੂਕੀ
ਪਿਛਲੇ ਕੁਝ ਸਮੇਂ ਤੋਂ ਫਲਾਈਟ ਵਿਚ ਸ਼ਰਮਨਾਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕਈ ਵਾਰ ਯਾਤਰੀਆਂ ਵੱਲੋਂ ਏਅਰ ਹੋਸਟੈੱਸ ਜਾਂ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕਰਨ ਅਤੇ ਕਈ ਵਾਰ ਸ਼ਰਾਬ ਪੀ ਕੇ ਹੰਗਾਮਾ ਕਰਨ ਦੀਆਂ ਘਟਨਾਵਾਂ ਪਿਛਲੇ ਕੁਝ ਸਮੇਂ ਤੋਂ ਵੱਧ ਗਈਆਂ ਹਨ।
 
 ਹੁਣ ਫਲਾਈਟ 'ਚ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਮਹਿਲਾ ਡਾਕਟਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਵਿਅਕਤੀ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ-ਮੁੰਬਈ ਇੰਡੀਗੋ ਏਅਰਲਾਈਨਜ਼ ਦੀ ਇੱਕ ਉਡਾਣ ਵਿੱਚ ਇੱਕ 47 ਸਾਲਾ ਪ੍ਰੋਫੈਸਰ ਨੂੰ 24 ਸਾਲਾ ਡਾਕਟਰ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।