ਜੇਕਰ ਮਨੀਪੁਰ ’ਚ ਸ਼ਾਂਤੀ ਹੈ ਤਾਂ ਲੋਕ ਰਾਹਤ ਕੈਂਪਾਂ ’ਚ ਕਿਉਂ ਜਾ ਰਹੇ ਹਨ?- ਗੌਰਵ ਗੋਗੋਈ

ਜੇਕਰ ਮਨੀਪੁਰ ’ਚ ਸ਼ਾਂਤੀ ਹੈ ਤਾਂ ਲੋਕ ਰਾਹਤ ਕੈਂਪਾਂ ’ਚ ਕਿਉਂ ਜਾ ਰਹੇ ਹਨ?- ਗੌਰਵ ਗੋਗੋਈ
ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਕਿਹਾ ਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਮਨੀਪੁਰ ਵਿਚ ਸ਼ਾਂਤੀ ਬਹਾਲ ਹੋ ਗਈ ਹੈ, ਫਿਰ ਲੋਕ ਰਾਹਤ ਕੈਂਪਾਂ ਵਿਚ ਕਿਉਂ ਰਹਿ ਰਹੇ ਹਨ? ਉਹ ਆਪਣੇ ਘਰਾਂ ਨੂੰ ਵਾਪਸ ਕਿਉਂ ਨਹੀਂ ਜਾ ਰਹੇ ਹਨ? ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਇਕ ਸਰਬ ਪਾਰਟੀ ਵਫ਼ਦ ਦੇ ਨਾਲ ਦੌਰੇ ’ਤੇ ਜੇਕਰ ਉਹ ਮਨੀਪੁਰ ਜਾਣ ਦਾ ਫ਼ੈਸਲਾ ਕਰਦੇ ਹਨ ਤਾਂ ਅਸੀਂ ਉਨ੍ਹਾਂ ਨਾਲ ਜਾਣਾ ਚਾਹਾਂਗੇ।”