Plane crash in Wisconsin, four people dead and two injured

Plane crash in Wisconsin, four people dead and two injured
- ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿੱਚ ਦੋ ਜਹਾਜ਼ਾਂ ਦੇ ਹਵਾ ਵਿੱਚ ਟਕਰਾਉਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਨੂੰ ਓਸ਼ਕੋਸ਼ ਦੇ ਵਿਟਮੈਨ ਖੇਤਰੀ ਹਵਾਈ ਅੱਡੇ 'ਤੇ ਰੋਟਰਵੇਅ 162 ਐੱਫ ਹੈਲੀਕਾਪਟਰ ਅਤੇ ਈਐਲਏ ਇਕਲਿਪਸ 10 ਗਾਇਰੋਕਾਪਟਰ ਦੀ ਟੱਕਰ ਹੋ ਗਈ। ਇਹ ਜਹਾਜ਼ 'ਪ੍ਰਯੋਗਾਤਮਕ ਏਅਰਕ੍ਰਾਫਟ ਐਸੋਸੀਏਸ਼ਨ' ਦੇ ਸਾਲਾਨਾ ਪ੍ਰੋਗਰਾਮ 'ਚ ਹਿੱਸਾ ਲੈਣ ਜਾ ਰਹੇ ਲੋਕਾਂ ਦੇ ਸਨ। 

ਐਸੋਸੀਏਸ਼ਨ ਨੇ ਵਿਨੇਬਾਗੋ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਹਵਾਲੇ ਨਾਲ ਕਿਹਾ ਕਿ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੀ ਜਾਂਚ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸ਼ੈਰਿਫ ਦੇ ਦਫਤਰ ਅਨੁਸਾਰ ਓਸ਼ਕੋਸ਼ ਨੇੜੇ ਵਿਨੇਬਾਗੋ ਝੀਲ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ।