ਜੰਮੂ: ਪਾਣੀ ਦਾ ਪੱਧਰ ਵਧਣ ਕਾਰਨ ਤਵੀ ਨਦੀ ਵਿੱਚ ਫਸੇ ਨੌਂ ਲੋਕਾਂ ਨੂੰ ਬਚਾਇਆ
ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ, ਟ੍ਰੈਫਿਕ ਪੁਲੀਸ, ਐੱਸਡੀਆਰਐੱਫ ਅਤੇ ਸਥਾਨਕ ਵਲੰਟੀਅਰਾਂ ਦੇ ਸਾਂਝੇ ਅਭਿਆਨ ਵਿੱਚ ਅੱਠ ਹੋਰ ਲੋਕਾਂ ਨੂੰ ਬਚਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਲੋਕ ਪਿੰਡਦਾਨ ਲਈ ਗਏ ਸਨ। ਇਸ ਅਭਿਆਨ ਦੌਰਾਨ ਫਸੇ ਹੋਏ ਕਈ ਘੋੜਿਆਂ ਨੂੰ ਵੀ ਬਚਾਇਆ ਗਿਆ ਹੈ। ਉਧਰ ਮੌਸਮ ਵਿਭਾਗ ਨੇ 27 ਜੂਨ ਤੱਕ ਜੰਮੂ ਸੰਭਾਗ ਦੇ ਕੁਝ ਸਥਾਨਾਂ ‘ਤੇ ਭਾਰੀ ਜਦੋਂ ਕਿ ਕਈ ਸਥਾਨਾਂ ‘ਤੇ ਹਲਕੀ ਤੋਂ ਮੱਧਮ ਬਾਰਸ਼ ਹੋਣ ਦਾ ਅਨੁਮਾਨ ਲਗਾਇਆ ਹੈ।