ਅਮਰੀਕਾ ਦੇ ਕੈਲੀਫੋਰਨੀਆ ਦੀ ਸੁੰਦਰ ਤਾਹੋ ਝੀਲ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਕਿਸ਼ਤੀ ਪਲਟਣ ਨਾਲ 4 ਲੋਕਾਂ ਦੀ ਜਾਨ ਚਲੀ ਗਈ। ਇਹ ਹਾਦਸਾ ਸ਼ਨੀਵਾਰ ਨੂੰ ਵਾਪਰਿਆ ਜਦੋਂ ਅਚਾਨਕ ਆਏ ਤੂਫਾਨ ਨੇ ਝੀਲ ਵਿੱਚ ਹਫੜਾ-ਦਫੜੀ ਮਚਾ ਦਿੱਤੀ। ਇਹ ਹਾਲ ਹੀ ਦੇ ਸਾਲਾਂ ਵਿੱਚ ਝੀਲ 'ਤੇ ਸਭ ਤੋਂ ਭਿਆਨਕ ਹਾਦਸਾ ਹੈ।
ਮ੍ਰਿਤਕਾਂ ਵਿੱਚ ਸੈਨ ਫਰਾਂਸਿਸਕੋ ਦੇ 37 ਸਾਲਾ ਜੋਸ਼ ਪਿਕਲਸ, ਉਸ ਦੇ ਮਾਤਾ-ਪਿਤਾ 73 ਸਾਲਾ ਟੈਰੀ ਪਿਕਲਸ ਤੇ 71 ਸਾਲਾ ਪੌਲਾ ਬੋਜ਼ੀਨੋਵਿਕ ਅਤੇ ਉਸ ਦੇ 72 ਸਾਲਾ ਚਾਚਾ ਪੀਟਰ ਬੇਜ਼ ਸ਼ਾਮਲ ਸਨ। ਪਰਿਵਾਰ ਦੇ ਬੁਲਾਰੇ ਸੈਮ ਸਿੰਗਰ ਨੇ ਕਿਹਾ ਕਿ ਇਹ ਕਿਸ਼ਤੀ ਜੋਸ਼ ਪਿਕਲਸ ਦੀ ਸੀ। ਉਸਨੇ ਇਸ ਨੂੰ ਲਗਪਗ ਇੱਕ ਸਾਲ ਪਹਿਲਾਂ ਖਰੀਦਿਆ ਸੀ।