ਅਮਰੀਕਾ 'ਚ ਭਾਰਤੀ-ਸ਼੍ਰੀਲੰਕਾਈ ਮੂਲ ਦੀ ਡੈਮੋਕ੍ਰੇਟਿਕ ਪਾਰਟੀ ਦੀ ਆਗੂ 'ਤੇ ਹਮਲਾ

ਅਮਰੀਕਾ 'ਚ ਭਾਰਤੀ-ਸ਼੍ਰੀਲੰਕਾਈ ਮੂਲ ਦੀ ਡੈਮੋਕ੍ਰੇਟਿਕ ਪਾਰਟੀ ਦੀ ਆਗੂ 'ਤੇ ਹਮਲਾ
ਅਮਰੀਕਾ ਦੇ ਮਿਨੀਸੋਟਾ ਸੂਬੇ ਵਿੱਚ ਭਾਰਤੀ ਅਤੇ ਸ੍ਰੀਲੰਕਾਈ ਮੂਲ ਦੀ ਡੈਮੋਕਰੇਟਿਕ ਪਾਰਟੀ ਦੀ ਇਕ ਆਗੂ ’ਤੇ ਉਨ੍ਹਾਂ ਦੇ ਬੱਚਿਆਂ ਦੇ ਸਾਹਮਣੇ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਹਮਲਾ ਕਰਕੇ ਉਨ੍ਹਾਂ ਨੂੰ ਲਹੂ-ਲੁਹਾਨ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਕਾਰ ਲੈ ਕੇ ਫਰਾਰ ਹੋ ਗਏ। ਮਿਨੀਸੋਟਾ ਡੈਮੋਕ੍ਰੇਟਿਕ ਫਾਰਮਰ-ਲੇਬਰ ਪਾਰਟੀ ਦੀ ਉਪ ਪ੍ਰਧਾਨ ਸ਼ਿਵੰਤੀ ਸਥਨੰਦਨ ਨੇ ਕਿਹਾ ਕਿ ਉਹ ਮੰਗਲਵਾਰ ਸ਼ਾਮ ਨੂੰ ਕਾਰ ਵਿਚ ਸਵਾਰ ਹੋ ਕੇ ਗੁਆਂਢੀ ਇਲਾਕੇ ਫੋਲਵੇਲ ਵੱਲ ਜਾ ਰਹੀ ਸੀ ਅਤੇ ਇਸ ਦੌਰਾਨ ਕੁੱਝ ਬੰਦੂਕਧਾਰੀਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਅਤੇ ਕਾਰ ਲੈ ਕੇ ਫਰਾਰ ਹੋ ਗਏ।ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿਚ ਉਸ ਦਾ ਪੈਰ ਫਰੈਕਚਰ ਹੋ ਗਿਆ ਅਤੇ ਉਸ ਦੇ ਸਿਰ ਵਿਚ ਗੰਭੀਰ ਸੱਟ ਲੱਗਣ ਅਤੇ ਸਰੀਰ 'ਤੇ ਕਈ ਹੋਰ ਸੱਟਾਂ ਲੱਗੀਆਂ ਹਨ। ਵਾਸ਼ਿੰਗਟਨ ਟਾਈਮਜ਼ ਦੀ ਖ਼ਬਰ ਮੁਤਾਬਕ ਪੁਲਸ ਨੇ ਦੱਸਿਆ ਕਿ ਬਾਅਦ 'ਚ ਅਧਿਕਾਰੀਆਂ ਨੂੰ ਸ਼ਿਵੰਤੀ ਦੀ ਕਾਰ ਇਕ ਸੁੰਨਸਾਨ ਜਗ੍ਹਾ 'ਤੇ ਖੜ੍ਹੀ ਹੋਈ ਮਿਲੀ।