ਕਰਨ ਔਜਲਾ ਦੀ ਐਲਬਮ ‘ਮੇਕਿੰਗ ਮੈਮਰੀਜ਼’ ਦਾ ਗੀਤ ‘ਜੀ ਨੀ ਲੱਗਦਾ’ ਰਿਲੀਜ਼

ਕਰਨ ਔਜਲਾ ਦੀ ਐਲਬਮ ‘ਮੇਕਿੰਗ ਮੈਮਰੀਜ਼’ ਦਾ ਗੀਤ ‘ਜੀ ਨੀ ਲੱਗਦਾ’ ਰਿਲੀਜ਼
ਪੰਜਾਬੀ ਗਾਇਕ ਕਰਨ ਔਜਲਾ ਦੀ ਐਲਬਮ ‘ਮੇਕਿੰਗ ਮੈਮਰੀਜ਼’ ਇਨ੍ਹੀਂ ਦਿਨੀਂ ਉਸ ਦੇ ਚਾਹੁਣ ਵਾਲਿਆਂ ਵਲੋਂ ਬੇਹੱਦ ਸੁਣੀ ਜਾ ਰਹੀ ਹੈ। ਇਸ ਐਲਬਮ ਦਾ ਪਹਿਲਾ ਵੀਡੀਓ ਗੀਤ 1 ਅਗਸਤ ਨੂੰ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ‘ਐਡਮਾਇਰਿੰਗ ਯੂ’ ਸੀ। ਇਸ ਤੋਂ ਬਾਅਦ ਐਲਬਮ ਦੀ ਦੂਜੀ ਵੀਡੀਓ 18 ਅਗਸਤ ਨੂੰ ਰਿਲੀਜ਼ ਹੋਈ, ਜਿਸ ਦਾ ਨਾਂ ‘ਟ੍ਰਾਈ ਮੀ’ ਸੀ। ਇਸ ਗੀਤ ਦੇ ਨਾਲ ਹੀ ਫੁੱਲ ਐਲਬਮ ਲਾਂਚ ਹੋਈ ਤੇ ਹੁਣ ਐਲਬਮ ਤੋਂ ਤੀਜੇ ਗੀਤ ‘ਜੀ ਨੀ ਲੱਗਦਾ’ ਦੀ ਵੀਡੀਓ ਰਿਲੀਜ਼ ਹੋ ਗਈ ਹੈ। ‘ਜੀ ਨੀ ਲੱਗਦਾ’ ਗੀਤ ਨੂੰ ਰਿਹਾਨ ਰਿਕਾਰਡਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਮਿਊਜ਼ਿਕ ਇੱਕੀ ਨੇ ਦਿੱਤਾ ਹੈ, ਜਦਕਿ ਵੀਡੀਓ ਰੁਪਨ ਬਲ ਤੇ ਦਿਲਪ੍ਰੀਤ ਵੀ. ਐੱਫ. ਐਕਸ. ਫ਼ਿਲਮਜ਼ ਵਲੋਂ ਬਣਾਈ ਗਈ ਹੈ।