ਇਲਾਕੇ ਦੇ ਨਾਮੀ ਕਬੱਡੀ ਖਿਡਾਰੀ ਗੁਰਦੀਪ ਸਿੰਘ ਮੱਤਾ 'ਤੇ ਜਾਨਲੇਵਾ ਹਮਲਾ

ਇਲਾਕੇ ਦੇ ਨਾਮੀ ਕਬੱਡੀ ਖਿਡਾਰੀ ਗੁਰਦੀਪ ਸਿੰਘ ਮੱਤਾ 'ਤੇ ਜਾਨਲੇਵਾ ਹਮਲਾ

 ਇਲਾਕੇ ਦੇ ਨਾਮੀ ਕਬੱਡੀ ਖਿਡਾਰੀ ਗੁਰਦੀਪ ਸਿੰਘ ਮੱਤਾ 'ਤੇ ਜਾਨਲੇਵਾ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਬੱਡੀ ਖਿਡਾਰੀ ਗੁਰਦੀਪ ਸਿੰਘ ਜਦੋਂ ਇੱਕ ਮਕੈਨਿਕ ਦੀ ਦੁਕਾਨ 'ਤੇ ਆਪਣਾ ਮੋਟਰਸਾਈਕਲ ਠੀਕ ਕਰਵਾ ਰਿਹਾ ਸੀ, ਉਸ ਦੌਰਾਨ ਉਸ ਦੇ ਜਾਨਲੇਵਾ ਹਮਲਾ ਹੋਇਆ। ਜਾਣਕਾਰੀ ਮੁਤਾਬਕ ਹਮਲਾ ਦੋ ਭਰਾਵਾਂ ਵੱਲੋਂ ਕੀਤਾ ਗਿਆ ਹੈ। 

ਗੁਰਦੀਪ ਸਿੰਘ ਮੱਤਾ ਦੇ ਸਿਰ 'ਤੇ ਕੁਲਹਾੜੀ ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਤੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਹਮਲਾ ਕਰਨ ਵਾਲਿਆਂ ਵਿਚੋਂ ਇੱਕ ਵਿਅਕਤੀ ਵੀ ਹਸਪਤਾਲ 'ਚ ਦਾਖ਼ਲ ਹੈ ਅਤੇ ਉਸ ਨੇ ਮੱਤਾ ਤੇ ਆਪਣੇ ਇਕ ਸਾਥੀ ਨਾਲ ਮਿਲ ਕੇ ਉਸ 'ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਹੈ।
ਮਾਮਲਾ ਹਲਕਾ ਕਾਦੀਆਂ ਦੇ ਪਿੰਡ ਕੋਟ ਟੋਡਰ ਮੱਲ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਕਬੱਡੀ ਖਿਡਾਰੀ ਗੁਰਦੀਪ ਸਿੰਘ ਮੱਤਾ ਦੀ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਕਹਾ ਸੁਣੀ ਹੋ ਗਈ ਸੀ, ਜੋ ਕਿ ਪਿੰਡ ਵਾਲਿਆਂ ਨੇ ਵਿੱਚ ਪੈ ਕੇ ਗੱਲ ਨੂੰ ਰਫ਼ਾ-ਦਫ਼ਾ ਕਰ ਦਿੱਤਾ ਸੀ ਪਰ ਅਗਲੇ ਦਿਨ ਜਦੋਂ ਗੁਰਦੀਪ ਆਪਣੇ ਪਿੰਡ ਦੇ ਅੱਡੇ 'ਤੇ ਇੱਕ ਦੁਕਾਨ 'ਤੇ ਆਪਣਾ ਮੋਟਰਸਾਈਕਲ ਠੀਕ ਕਰਵਾ ਰਿਹਾ ਸੀ ਤਾਂ ਉੱਥੇ ਹੀ ਦੂਜੀ ਧਿਰ ਵੱਲੋਂ ਉਸ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਥੋਂ ਉਸਨੇ ਭੱਜ ਕੇ ਆਪਣੀ ਜਾਨ ਬਚਾਈ।