48 ਘੰਟਿਆਂ 'ਚ ਕਲਾਕਾਰ ਨੇ ਬਣਾਇਆ ਸੋਨੇ ਦਾ ਚੰਦਰਯਾਨ-3...

48 ਘੰਟਿਆਂ 'ਚ ਕਲਾਕਾਰ ਨੇ ਬਣਾਇਆ ਸੋਨੇ ਦਾ ਚੰਦਰਯਾਨ-3...

ਕੋਇੰਬਟੂਰ ਸਥਿਤ ਇਕ ਲਘੂ ਕਲਾਕਾਰ ਨੇ 4 ਗ੍ਰਾਮ ਸੋਨੇ ਦੀ ਵਰਤੋਂ ਕਰਕੇ ਭਾਰਤ ਦੇ ਚੰਦਰਮਾ ਮਿਸ਼ਨ ਚੰਦਰਯਾਨ-3 ਦਾ 1.5 ਇੰਚ ਲੰਬਾ ਮਾਡਲ ਡਿਜ਼ਾਈਨ ਕੀਤਾ ਹੈ। ਲਘੂ ਕਲਾਕਾਰ ਮਰਿਯੱਪਨ ਨੇ ਕਿਹਾ ਕਿ ਉਨ੍ਹਾਂ ਨੇ ਚੰਦਰਯਾਨ ਪ੍ਰਾਜੈਕਟ 'ਚ ਸ਼ਾਮਲ ਸਾਰੇ ਵਿਗਿਆਨੀਆਂ ਦਾ ਧੰਨਵਾਦ ਪ੍ਰਗਟਾਉਣ ਲਈ ਬਣਾਇਆ ਗਿਆ ਹੈ। 

ਵਿਸ਼ੇਸ਼ ਰੂਪ ਨਾਲ ਚੰਦਰਯਾਨ-3 ਦਾ ਚੰਦਰ ਲੈਂਡਰ ਵਿਕਰਮ ਬੁੱਧਵਾਰ 23 ਅਗਸਤ ਨੂੰ ਚੰਦਰਮਾ 'ਤੇ ਸਾਫਟ ਲੈਂਡਿੰਗ ਲਈ ਪੂਰੀ ਤਰ੍ਹਾਂ ਤਿਆਰ ਹੈ।

ਮਰਿਯੱਪਨ ਨੇ ਕਿਹਾ ਕਿ ਜਦੋਂ ਵੀ ਕੋਈ ਮਹੱਤਵਪੂਰਨ ਘਟਨਾ ਹੁੰਦੀ ਹੈ ਤਾਂ ਮੈਂ ਸੋਨੇ ਦੀ ਵਰਤੋਂ ਕਰਕੇ ਲਘੂ ਮਾਡਲ ਬਣਾਉਂਦਾ ਹਾਂ। ਇਹ ਹਰ ਭਾਰਤੀ ਲਈ ਮਾਣ ਵਾਲਾ ਪਲ ਹੈ। ਚੰਦਰਯਾਨ ਪ੍ਰਾਜੈਕਟ 'ਚ ਸ਼ਾਮਲ ਸਾਰੇ ਵਿਗਿਆਨੀਆਂ ਦਾ ਧੰਨਵਾਦ ਕਰਨ ਲਈ ਮੈਂ 4 ਗ੍ਰਾਮ ਸੋਨੇ ਦੀ ਵਰਤੋਂ ਕਰਕੇ ਇਸ ਮਾਡਲ ਨੂੰ ਡਿਜ਼ਾਈਨ ਕੀਤਾ ਹੈ। ਇਸ ਨੂੰ ਡਿਜ਼ਾਈਨ ਕਰਨ ਵਿਚ ਮੈਨੂੰ 48 ਘੰਟਿਆਂ ਦਾ ਸਮਾਂ ਲੱਗਾ ਹੈ।