ਕਿਸੇ ਨੇ ਸੱਚ ਕਿਹਾ ਹੈ ਕਿਸਮਤ ਕਦੋਂ ਮਿਹਰਬਾਨ ਹੋ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਕੁਝ ਇੱਕ ਸ਼ਖ਼ਸ ਨਾਲ ਹੋਇਆ ਅਤੇ ਉਸਦਾ ਸਭ ਤੋਂ ਬੁਰਾ ਦਿਨ ਪਲ ਵਿੱਚ ਸਭ ਤੋਂ ਵਧੀਆ ਬਣ ਗਿਆ। ਸਿਰਫ਼ 24 ਘੰਟਿਆਂ ਵਿੱਚ ਹੀ ਉਹ ਗ਼ਰੀਬ ਅਤੇ ਦੁਖੀ ਵੀ ਹੋਇਆ ਅਤੇ ਫਿਰ ਕਰੋੜਪਤੀ ਬਣ ਕੇ ਬਹੁਤ ਖੁਸ਼ ਵੀ ਹੋਇਆ।
ਇਹ ਕਹਾਣੀ ਐਰਿਕ ਐਬਟ ਨਾਂ ਦੇ ਸ਼ਖ਼ਸ ਦੀ ਹੈ, ਜੋ ਆਪਣੀ ਚੰਗੀ ਕਿਸਮਤ ਕਾਰਨ ਲਾਈਮਲਾਈਟ ਵਿੱਚ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ 20 ਸਾਲ ਕੰਮ ਕਰਨ ਤੋਂ ਬਾਅਦ ਐਰਿਕ ਨੂੰ ਨੌਕਰੀ ਤੋਂ ਜਵਾਬ ਹੋ ਗਿਆ ਅਤੇ ਇਹ ਨਿਸ਼ਚਿਤ ਤੌਰ 'ਤੇ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਰਿਹਾ ਹੋਵੇਗਾ। ਹਾਲਾਂਕਿ ਕਿਸਮਤ ਉਸ 'ਤੇ ਇਸ ਤਰ੍ਹਾਂ ਮਿਹਰਬਾਨ ਹੋਈ ਕਿ ਉਹ ਅਗਲੀ ਸਵੇਰ ਹੋਣ ਤੱਕ ਕਰੋੜਪਤੀ ਬਣ ਗਿਆ।