ਭਾਰਤੀ ਅਥਲੀਟ ਦੁਤੀ ਚੰਦ 'ਤੇ 4 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਦੁਤੀ ਦਾ ਟੈਸਟ ਹੋਇਆ ਸੀ। ਇਸ ਵਿੱਚ ਸਿਲੈਕਟਿਵ ਐਂਡਰੋਜਨ ਰੀਸੈਪਟਰ ਮਾਡਿਊਲੇਟਰ (SARMs) ਪਾਏ ਗਏ। ਦੁਤੀ 'ਤੇ ਲੱਗਾ ਚਾਰ ਸਾਲ ਦਾ ਬੈਨ ਜਨਵਰੀ 2023 ਤੋਂ ਮੰਨਿਆ ਜਾਵੇਗਾ। ਡੋਪਿੰਗ ਕਾਰਨ ਉਸ 'ਤੇ ਪਾਬੰਦੀ ਲਗਾਈ ਗਈ ਹੈ। ਉਸਨੇ ਸਾਲ 2021 ਵਿੱਚ ਗ੍ਰਾਂ ਪ੍ਰੀ ਵਿੱਚ 100 ਮੀਟਰ ਦੀ ਦੌੜ 11.17 ਸਕਿੰਟ ਵਿੱਚ ਪੂਰੀ ਕਰਕੇ ਇੱਕ ਰਾਸ਼ਟਰੀ ਰਿਕਾਰਡ ਬਣਾਇਆ। ਦੁਤੀ ਨੇ ਕਈ ਮੌਕਿਆਂ 'ਤੇ ਵਧੀਆ ਪ੍ਰਦਰਸ਼ਨ ਕੀਤਾ ਹੈ।
ਦੁਤੀ ਨੇ ਏਸ਼ੀਆਈ ਖੇਡਾਂ 2018 ਵਿੱਚ 100 ਮੀਟਰ ਅਤੇ 200 ਮੀਟਰ ਵਿੱਚ ਦੋ ਸੋਨ ਤਗਮੇ ਜਿੱਤੇ ਸਨ। 'ਦਿ ਬ੍ਰਿਜ' 'ਤੇ ਛਪੀ ਖਬਰ ਮੁਤਾਬਕ ਨਾਡਾ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਦੁਤੀ ਦਾ ਸੈਂਪਲ ਲਿਆ ਸੀ। ਦੁਤੀ ਦੇ ਪਹਿਲੇ ਨਮੂਨੇ ਵਿੱਚ ਐਂਡਾਰੀਨ, ਓਸਟਾਰੀਨ ਅਤੇ ਲਿੰਗੈਂਡਰੋਲ ਪਾਏ ਗਏ ਹਨ। ਦੂਜੇ ਨਮੂਨੇ ਵਿਚ ਐਂਡਾਰੀਨ ਅਤੇ ਓਸਟਾਰਾਈਨ ਪਾਇਆ ਗਿਆ ਹੈ। ਦੁਤੀ ਨੂੰ ਬੀ ਸੈਂਪਲ ਟੈਸਟ ਦੇਣ ਦਾ ਮੌਕਾ ਮਿਲਿਆ। ਇਸ ਦੇ ਲਈ ਉਸ ਨੂੰ 7 ਦਿਨ ਦਾ ਸਮਾਂ ਦਿੱਤਾ ਗਿਆ ਸੀ। ਪਰ ਦੁਤੀ ਨੇ ਅਜਿਹਾ ਨਹੀਂ ਕੀਤਾ।