ਸੂਰਿਆਕੁਮਾਰ ਨੇ ਆਪਣੇ ਵਨਡੇ ਫਾਰਮ 'ਤੇ ਦਿੱਤਾ ਬਿਆਨ

ਸੂਰਿਆਕੁਮਾਰ ਨੇ ਆਪਣੇ ਵਨਡੇ ਫਾਰਮ 'ਤੇ ਦਿੱਤਾ ਬਿਆਨ

 

ਵੈਸਟਇੰਡੀਜ਼ ਦੇ ਖ਼ਿਲਾਫ਼ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਦੌਰਾਨ ਇਕ ਗੱਲ ਜੋ ਭਾਰਤੀ ਟੀਮ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਸੀ ਉਹ ਸੀ ਸੂਰਿਆਕੁਮਾਰ ਯਾਦਵ ਦੀ ਫਾਰਮ। ਵਨਡੇ ਫਾਰਮੈਟ 'ਚ ਸੂਰਿਆ ਦਾ ਹੁਣ ਤੱਕ ਪ੍ਰਦਰਸ਼ਨ ਉਸ ਪੱਧਰ 'ਤੇ ਨਹੀਂ ਦੇਖਿਆ ਗਿਆ ਹੈ ਜਿਸ ਦੀ ਹਰ ਕੋਈ ਉਸ ਤੋਂ ਉਮੀਦ ਕਰਦਾ ਹੈ। 

ਹਾਲਾਂਕਿ ਵੈਸਟਇੰਡੀਜ਼ ਖ਼ਿਲਾਫ਼ ਤੀਜੇ ਟੀ-20 ਮੈਚ 'ਚ ਉਨ੍ਹਾਂ ਦੇ ਬੱਲੇ ਨਾਲ 83 ਦੌੜਾਂ ਦੀ ਸ਼ਾਨਦਾਰ ਮੈਚ ਵਿਮਿੰਗ ਪਾਰੀ ਦੇਖਣ ਨੂੰ ਮਿਲੀ। ਸੂਰਿਆ ਨੇ ਇਸ ਪਾਰੀ ਤੋਂ ਬਾਅਦ ਆਪਣੀ ਵਨਡੇ ਫਾਰਮ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਅਤੇ ਮੰਨਿਆ ਕਿ ਉਨ੍ਹਾਂ ਦੇ ਅੰਕੜੇ ਬਹੁਤ ਖਰਾਬ ਹਨ।ਸੂਰਿਆਕੁਮਾਰ ਯਾਦਵ ਨੂੰ ਭਾਰਤੀ ਟੀਮ ਲਈ ਹੁਣ ਤੱਕ 26 ਵਨਡੇ ਖੇਡਣ ਦਾ ਮੌਕਾ ਮਿਲਿਆ ਹੈ, ਜਿਸ 'ਚ ਉਨ੍ਹਾਂ ਨੇ 24 ਪਾਰੀਆਂ 'ਚ 24.33 ਦੀ ਔਸਤ ਨਾਲ ਸਿਰਫ਼ 511 ਦੌੜਾਂ ਬਣਾਈਆਂ ਹਨ ਅਤੇ ਇਸ ਦੌਰਾਨ 2 ਅਰਧ ਸੈਂਕੜੇ ਵਾਲੀਆਂ ਪਾਰੀਆਂ ਉਨ੍ਹਾਂ ਦੇ ਬੱਲੇ ਤੋਂ ਦੇਖਣ ਨੂੰ ਮਿਲੀਆਂ ਹਨ। ਦੂਜੇ ਪਾਸੇ ਟੀ-20 ਇੰਟਰਨੈਸ਼ਨਲ 'ਚ ਸੂਰਿਆਕੁਮਾਰ ਯਾਦਵ ਫਿਲਹਾਲ ਆਈਸੀਸੀ ਰੈਂਕਿੰਗ 'ਚ ਨੰਬਰ 1 ਬੱਲੇਬਾਜ਼ ਹੈ। ਵਨਡੇ ਫਾਰਮੈਟ 'ਚ ਆਪਣੀ ਖਰਾਬ ਫਾਰਮ ਦੇ ਬਾਰੇ 'ਚ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਅਸੀਂ ਸਾਰੇ ਈਮਾਨਦਾਰੀ ਦੀ ਗੱਲ ਕਰਦੇ ਹਾਂ ਅਤੇ ਤੁਹਾਨੂੰ ਵੀ ਕਰਨੀ ਚਾਹੀਦੀ ਹੈ ਪਰ ਇਸ 'ਤੇ ਗੱਲ ਹੋਣੀ ਚਾਹੀਦੀ ਹੈ ਕਿ ਇਸ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਮੈਂ ਇਸ ਬਾਰੇ ਰੋਹਿਤ ਅਤੇ ਰਾਹੁਲ ਸਰ ਨਾਲ ਗੱਲ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਮੈਨੂੰ ਕਿਹਾ ਕਿ ਇਹ ਉਹ ਫਾਰਮੈਟ ਹੈ ਜਿਸ 'ਚ ਮੈਂ ਜ਼ਿਆਦਾ ਨਹੀਂ ਖੇਡਦਾ, ਇਸ ਲਈ ਇਸ ਦਾ ਜ਼ਿਆਦਾ ਅਭਿਆਸ ਕਰਨਾ ਚਾਹੀਦਾ ਹੈ।