ਦੀਵਾਲੀ ਤੱਕ 65000 ਰੁਪਏ ਤੱਕ ਪਹੁੰਚ ਸਕਦੈ ਸੋਨਾ

ਦੀਵਾਲੀ ਤੱਕ 65000 ਰੁਪਏ ਤੱਕ ਪਹੁੰਚ ਸਕਦੈ ਸੋਨਾ

 ਸੋਨਾ ਭਾਰਤ ਦੇ ਲੋਕਾਂ ਲਈ ਨਿਵੇਸ਼ ਦਾ ਮੁੱਖ ਵਿਕਲਪ ਰਿਹਾ ਹੈ ਜੋ ਹਮੇਸ਼ਾ ਮਾਰਕੀਟ ਅਨਿਸ਼ਚਿਤਤਾਵਾਂ, ਉੱਚ ਮਹਿੰਗਾਈ ਅਤੇ ਵਧਦੀ ਵਿਆਜ ਦਰਾਂ ਵਿੱਚ ਸੁਰੱਖਿਆ ਪ੍ਰਦਾਨ ਕਰਦਾ ਹੈ। ਗਲੋਬਲ ਪੱਧਰ 'ਤੇ ਸਥਿਤੀ ਅਤੇ ਦੇਸ਼ 'ਚ ਸ਼ੁਰੂ ਹੋ ਰਹੇ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਸੋਨੇ 'ਚ ਨਿਵੇਸ਼ ਕਰਨ ਦਾ ਇਹ ਚੰਗਾ ਮੌਕਾ ਹੈ ਕਿਉਂਕਿ ਦੀਵਾਲੀ ਤੱਕ ਘਰੇਲੂ ਬਾਜ਼ਾਰ 'ਚ ਸੋਨਾ 65,000 ਰੁਪਏ ਦੇ ਪੱਧਰ ਤੱਕ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੇ 2,150 ਡਾਲਰ ਪ੍ਰਤੀ ਔਂਸ ਤੱਕ ਪਹੁੰਚਣ ਦੀ ਉਮੀਦ ਹੈ।

1 ਸਤੰਬਰ 2023 ਨੂੰ ਘਰੇਲੂ ਬਾਜ਼ਾਰ 'ਚ ਪੀਲੀ ਧਾਤ 60,150 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ। ਇਸ ਤਰ੍ਹਾਂ ਦੀਵਾਲੀ ਤੱਕ ਇਸ 'ਚ ਕਰੀਬ 3,500 ਰੁਪਏ ਦਾ ਵਾਧਾ ਹੋਣ ਦੀ ਉਮੀਦ ਹੈ। ਕਮੋਡਿਟੀ ਬਾਜ਼ਾਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸੋਨੇ 'ਚ ਭਾਵੇਂ ਕਦੇ-ਕਦਾਈਂ ਉਤਰਾਅ-ਚੜ੍ਹਾਅ ਆਉਂਦੇ ਹਨ ਪਰ ਪੀਲੀ ਧਾਤੂ ਦੀਆਂ ਕੀਮਤਾਂ ਸਾਲ-ਦਰ-ਸਾਲ ਵਧ ਰਹੀਆਂ ਹਨ। ਇਹ ਨਿਵੇਸ਼ਕਾਂ ਲਈ ਬਿਨਾਂ ਕਿਸੇ ਜੋਖਮ ਦੇ ਸਥਿਰ ਰਿਟਰਨ ਪ੍ਰਦਾਨ ਕਰਨ ਦਾ ਵਿਕਲਪ ਹੈ। ਇਸ ਕਾਰਨ ਬਾਜ਼ਾਰ ਦਾ ਮਾਹੌਲ ਜੋ ਵੀ ਹੋਵੇ, ਸੋਨੇ ਦੀ ਚਮਕ ਬਣੀ ਰਹਿੰਦੀ ਹੈ।