ਲੋਕਾਂ ਨੂੰ ਲੱਗਾ ਝਟਕਾ : ਸੋਨਾ-ਚਾਂਦੀ ਹੋਇਆ ਮਹਿੰਗਾ,

ਲੋਕਾਂ ਨੂੰ ਲੱਗਾ ਝਟਕਾ : ਸੋਨਾ-ਚਾਂਦੀ ਹੋਇਆ ਮਹਿੰਗਾ,

ਦੇਸ਼ ਵਿਚ ਇਕ ਵਾਰ ਫਿਰ ਤੋਂ ਸੋਨੇ ਤੇ ਚਾਂਦੀ ਦੀਆਂ ਵੱਧ ਰਹੀਆਂ ਕੀਮਤਾਂ ਸੁਣ ਕੇ ਲੋਕਾਂ ਨੂੰ ਮੁੜ ਝਟਕਾ ਲੱਗਿਆ ਹੈ। ਸੋਨੇ ਦੇ ਵਾਇਦਾ ਭਾਅ ਦੀ ਸ਼ੁਰੂਆਤ ਅੱਜ ਤੇਜ਼ੀ ਦੇ ਨਾਲ ਸ਼ੁਰੂ ਹੋਈ, ਜਦਕਿ ਚਾਂਦੀ ਦਾ ਵਾਇਦਾ ਭਾਅ ਗਿਰਾਵਟ ਨਾਲ ਖੁੱਲ੍ਹਿਆ। ਹਾਲਾਂਕਿ ਬਾਅਦ 'ਚ ਇਸ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਦੱਸ ਦੇਈਏ ਕਿ ਅੱਜ ਚਾਂਦੀ ਦਾ ਵਾਇਦਾ 72 ਹਜ਼ਾਰ ਰੁਪਏ ਤੋਂ ਉੱਪਰ ਅਤੇ ਸੋਨੇ ਦਾ ਵਾਇਦਾ 59 ਹਜ਼ਾਰ ਰੁਪਏ ਤੋਂ ਉੱਪਰ ਚੱਲ ਰਿਹਾ ਹੈ।
ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦਾ ਬੈਂਚਮਾਰਕ ਅਗਸਤ ਇਕਰਾਰਨਾਮਾ 65 ਰੁਪਏ ਦੀ ਤੇਜ਼ੀ ਦੇ ਨਾਲ 59,222 ਰੁਪਏ ਦੇ ਭਾਅ ਨਾਲ ਖੁੱਲ੍ਹਿਆ। ਖ਼ਬਰ ਲਿਖੇ ਜਾਣ ਤੱਕ ਇਹ ਠੇਕਾ 76 ਰੁਪਏ ਦੇ ਵਾਧੇ ਨਾਲ 59,233 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਸ ਨੇ 59,250 ਰੁਪਏ ਦੇ ਭਾਅ 'ਤੇ ਦਿਨ ਦਾ ਉੱਚ ਪੱਧਰ ਅਤੇ 59,171 ਰੁਪਏ ਦੇ ਭਾਅ ਨਾਲ ਦਿਨ ਦੇ ਹੇਠਲੇ ਪੱਧਰ ਨੂੰ ਛੂਹ ਲਿਆ। ਦੱਸ ਦੇਈਏ ਕਿ ਪਿਛਲੇ ਮਹੀਨੇ ਇਸ ਠੇਕੇ ਨੇ 61,845 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ਨਾਲ ਸਭ ਤੋਂ ਉੱਚੇ ਪੱਧਰ ਨੂੰ ਛੂਹ ਲਿਆ ਸੀ।