GDP ਦੇ ਮੋਰਚੇ ’ਤੇ ਵਧੀ ਚੀਨ ਦੀ ਚਿੰਤਾ

GDP ਦੇ ਮੋਰਚੇ ’ਤੇ ਵਧੀ ਚੀਨ ਦੀ ਚਿੰਤਾ

ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਲਈ ਲਗਾਤਾਰ ਖ਼ਤਰੇ ਦੀ ਘੰਟੀ ਵੱਜ ਰਹੀ ਹੈ। ਇਕ ਪਾਸੇ ਜਿੱਥੇ ਅਮਰੀਕਾ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਦੇਸ਼ ਨੂੰ ਛੱਡ ਕੇ ਭਾਰਤ ’ਚ ਆਪਣੀਆਂ ਨਿਰਮਾਣ ਇਕਾਈਆਂ ਲਗਾ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਦੇਸ਼ ਦੀ ਆਰਥਿਕ ਹਾਲਤ ’ਚ ਵੀ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਚੀਨ ਨੇ 2023 ਦੀ ਸ਼ੁਰੂਆਤ ’ਚ ਸੋਚਿਆ ਸੀ ਕਿ ਜ਼ੀਰੋ ਕੋਵਿਡ ਪਾਲਿਸੀ ਨੂੰ ਹਟਾ ਕੇ ਮਾਰਕੀਟ ਨੂੰ ਓਪਨ ਕੀਤਾ ਜਾਏ ਤਾਂ ਅਰਥਵਿਵਸਥਾ ਦੇ ਦਰੁਸਤ ਹੋਣ ਦੇ ਸੰਕੇਤ ਮਿਲਣਗੇ ਪਰ ਗੋਲਡਮੈਨ ਸਾਕਸ ਦੀ ਹਾਲ ਹੀ ਦੀ ਰਿਪੋਰਟ ਨੇ ਉਸ ਦੀ ਨੀਂਦ ਨੂੰ ਉਡਾ ਦਿੱਤਾ ਹੈ। ਵਿੱਤੀ ਸਰਵਿਸ ਪ੍ਰੋਵਾਈਡਰ ਨੇ ਉਸ ਦੀ ਜੀ. ਡੀ. ਪੀ. ਗ੍ਰੋਥ ਦੇ ਅਨੁਮਾਨ ਨੂੰ ਘੱਟ ਕਰ ਦਿੱਤਾ ਹੈ।

ਗੋਲਡਮੈਨ ਸਾਕਸ ਨੇ ਆਪਣੀ ਰਿਪੋਰਟ ’ਚ ਚੀਨ ਦੇ ਜੀ. ਡੀ. ਪੀ. ਅਨੁਮਾਨ ਨੂੰ 6 ਤੋਂ ਘੱਟ ਕਰ ਕੇ 5.40 ਫ਼ੀਸਦੀ ਯਾਨੀ 60 ਆਧਾਰ ਅੰਕ ’ਚ ਕਟੌਤੀ ਕਰ ਦਿੱਤੀ ਹੈ। ਅਰਥਸ਼ਾਸਤਰੀਆਂ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਜਿਸ ਤਰ੍ਹਾਂ ਚੀਨ ਨੇ ਪਿਛਲੇ ਸਲੋਡਾਊਨ ’ਚ ਪਾਲਿਸੀ ਨੂੰ ਲਾਗੂ ਕੀਤਾ ਸੀ, ਉਸ ’ਚ ਇਸ ਵਾਰ ਵੀ ਕੋਈ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਸਿਰਫ਼ ਪ੍ਰਾਪਰਟੀ ਅਤੇ ਇੰਫ੍ਰਾ ’ਤੇ ਹੀ ਭਰੋਸਾ ਕਰਨਾ ਕਾਫ਼ੀ ਨਹੀਂ ਹੋਵੇਗਾ। ਜਾਣਕਾਰਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਕਈ ਪ੍ਰਾਜੈਕਟਸ ਨੂੰ ਪੈਸਾ ਦੇਣ ਲਈ ਸਪੈਸ਼ਲ ਬਾਂਡ ਵੀ ਜਾਰੀ ਕਰ ਸਕਦੀ ਹੈ। ਉਂਝ ਪਿਛਲੇ ਹਫਤੇ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਚੀਨ ਦੀ ਆਰਥਿਕ ਰਿਕਵਰੀ ਦੀ ਰਫ਼ਤਾਰ ਕਾਫੀ ਹੌਲੀ ਹੈ।