ਮੇਦਵੇਦੇਵ ਤੀਜੇ ਦੌਰ ’ਚ ਪੁੱਜੇ ਕਾਰਲੋਸ ਅਲਕਰਾਜ਼ ਤੇ ਡੇਨਿਲ

ਮੇਦਵੇਦੇਵ ਤੀਜੇ ਦੌਰ ’ਚ ਪੁੱਜੇ ਕਾਰਲੋਸ ਅਲਕਰਾਜ਼ ਤੇ ਡੇਨਿਲ
ਮੌਜੂਦਾ ਚੈਂਪੀਅਨ ਸਪੇਨ ਦੇ ਕਾਰਲੋਸ ਅਲਕਰਾਜ਼ ਅਤੇ ਰੂਸ ਦੇ ਡੇਨਿਲ ਮੇਦਵੇਦੇਵ ਆਪਣੇ-ਆਪਣੇ ਮੈਚ ਵਿਚ ਜਿੱਤ ਨਾਲ ਸਾਲ ਦੇ ਚੌਥੇ ਗ੍ਰੈਂਡ ਸਲੈਮ ਯੂਐੱਸ ਓਪਨ ਦੇ ਤੀਜੇ ਦੌਰ ਵਿਚ ਪ੍ਰਵੇਸ਼ ਕਰਨ ਵਿਚ ਸਫਲ ਰਹੇ। ਅਲਕਰਾਜ਼ ਨੇ ਲੋਇਡ ਹੈਰਿਸ ਨੂੰ 6-3, 6-1, 7-6(4) ਨਾਲ ਹਰਾਇਆ। ਅਲਕਰਾਜ਼ ਨੇ ਹਾਲਾਂਕਿ ਇਸ ਦੌਰਾਨ 29 ਗਲਤੀਆਂ ਕੀਤੀਆਂ ਅਤੇ ਉਸ ਵਿਚ ਮਹੱਤਵਪੂਰਣ ਪਲਾਂ ਦੌਰਾਨ ਇਕਾਗਰਤਾ ਦੀ ਘਾਟ ਸੀ। ਦੂਜੇ ਪਾਸੇ ਮੇਦਵੇਦੇਵ ਨੇ ਆਸਟਰੇਲੀਆ ਦੇ ਕ੍ਰਿਸਟੋਫਰ ਓਕੌਨੇਲ ਨੂੰ 6-2, 6-2, 6-7(6), 6-2 ਨਾਲ ਹਰਾਇਆ। ਪਹਿਲੇ ਦੋ ਸੈੱਟਾਂ ’ਚ ਬੜ੍ਹਤ ਲੈਣ ਤੋਂ ਬਾਅਦ ਮੇਦਵੇਦੇਵ ਤੀਜੇ ਦੌਰ ’ਚ ਪਛੜ ਗਏ ਪਰ ਅਗਲੇ ਸੈੱਟ ’ਚ ਉਸ ਨੇ ਵਾਪਸੀ ਕੀਤੀ ਅਤੇ ਆਸਟਰੇਲੀਆਈ ਖਿਡਾਰੀ ਨੂੰ ਕੋਈ ਮੌਕਾ ਨਹੀਂ ਦਿੱਤਾ।