ਰਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚੱਲੀ ਜ਼ਬਰਦਸਤ ਲਹਿਰ ਦੌਰਾਨ ‘ਆਪ’ ਨੇ ਸੱਤਾ ਸੰਭਾਲਣ ਪਿੱਛੋਂ ਪੰਜਾਬ ਵਿਚ ਲਹਿਰਾਂ-ਬਹਿਰਾਂ ਕਰਨ ਦਾ ਵਾਅਦਾ ਕੀਤਾ ਸੀ। ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ’ਚੋਂ ਕਿੰਨੇ ਕੁ ਵਫ਼ਾ ਹੋਏ, ਇਸ ਦਾ ਲੇਖਾ-ਜੋਖਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਸਰਕਾਰੀ ਬੰਗਲੇ ’ਤੇ ਲੰਬੀ ਇੰਟਰਵਿਊ ਕੀਤੀ ਗਈ। ਇਸ ਮੁਲਾਕਾਤ ਦੌਰਾਨ ਬਦਲਾਅ ਦਾ ਨਾਅਰਾ ਦੇ ਕੇ ਰਾਜ ਭਾਗ ਸੰਭਾਲਣ ਵਾਲੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਭ੍ਰਿਸ਼ਟਾਚਾਰ ਅਤੇ ਕ੍ਰਿਮੀਨਲ ਮਾਮਲਿਆਂ ਨੂੰ ਪਹਿਲ ਦੇ ਆਧਾਰ ’ਤੇ ਨਜਿੱਠਣ ਲਈ ਜਲਦੀ ਹੀ ‘ਫਾਸਟ ਟਰੈਕ ਕੋਰਟ’ ਦਾ ਗਠਨ ਕੀਤਾ ਜਾ ਰਿਹਾ ਹੈ।
ਪੰਜਾਬ ਵਿਧਨ ਪ੍ਰੀਸ਼ਦ ਹੋ ਸਕਦੀ ਹੈ ਸੁਰਜੀਤ : Bhagwant Mann

ਸਾਲ ਪਹਿਲਾਂ ‘ਐਂਟੀ ਕੁਰੱਪਸ਼ਨ ਮੁਹਿੰਮ’ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਨੇ ਆਪਣੀ ਹੋਂਦ ਦੇ ਮਹਿਜ਼ ਇਕ ਦਹਾਕੇ ਅੰਦਰ ਪੰਜਾਬ ਵਿਧਾਨ ਸਭਾ ਦੀਆਂ 92 ਸੀਟਾਂ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਸੀ। ਚੋਣਾਂ ਤੋਂ ਪਹਿਲਾਂ ਸਰਹੱਦੀ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ।