ਮੰਜੂ ਰਾਣੀ ਨੇ ਐਤਵਾਰ ਨੂੰ ਸਰਾਜੀਵੋ 'ਚ ਚੱਲ ਰਹੇ 21ਵੇਂ ਮੁਸਤਫਾ ਹਾਜਰੁਲਾਹੋਵਿਕ ਮੈਮੋਰੀਅਲ ਟੂਰਨਾਮੈਂਟ ਦੇ ਫਾਈਨਲ 'ਚ 3-0 ਨਾਲ ਸਾਦੀਆ ਬ੍ਰੋਮਾਂਦ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਭਾਰਤ ਨੇ ਮੁਕਾਬਲੇ ਦਾ ਅੰਤ ਨੌ ਗੋਲਡ ਤੇ ਇਕ ਸਿਲਵਰ ਮੈਡਲ ਨਾਲ ਕੀਤਾ।
ਮੰਜੂ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਟੂਰਨਾਮੈਂਟ ਦੀ 'ਸਰਵੋਤਮ ਮਹਿਲਾ ਮੁੱਕੇਬਾਜ਼' ਚੁਣਿਆ ਗਿਆ।
ਪੁਰਸ਼ਾਂ ਦੇ 63 ਕਿਲੋਗ੍ਰਾਮ ਵਰਗ 'ਚ ਮਨੀਸ਼ ਕੌਸ਼ਿਕ ਨੇ ਫਲਸਤੀਨ ਦੇ ਮੁਹੰਮਦ ਸੌਦ ਨੂੰ ਇਕਪਾਸੜ ਮੈਚ 'ਚ 3-0 ਨਾਲ ਹਰਾਇਆ। ਪੁਰਸ਼ਾਂ ਦੇ 92 ਕਿਲੋਗ੍ਰਾਮ ਵਰਗ 'ਚ ਭਾਰਤ ਦਾ ਦਬਦਬਾ ਬਰਕਰਾਰ ਰਿਹਾ ਕਿਉਂਕਿ ਨਵੀਨ ਕੁਮਾਰ ਨੇ ਸਖ਼ਤ ਮੁਕਾਬਲੇ 'ਚ ਪੋਲੈਂਡ ਦੇ ਮੈਟਿਊਜ਼ ਬੇਰੇਜ਼ਨਿਕੀ ਨੂੰ 2-1 ਨਾਲ ਹਰਾਇਆ। ਜੋਤੀ, ਸ਼ਸ਼ੀ, ਜਿਗਿਆਸਾ, ਵਿਨਾਕਸ਼ੀ ਅਤੇ ਸਤੀਸ਼ ਕੁਮਾਰ ਨੂੰ ਵੀ ਜੇਤੂ ਐਲਾਨਿਆ ਗਿਆ ਕਿਉਂਕਿ ਉਨ੍ਹਾਂ ਦੇ ਵਿਰੋਧੀ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ ਸਨ।