ਲੈਂਟਰ ਡਿਗਣ ਮਾਮਲੇ ‘ਤੇ ਸਿੱਖਿਆ ਵਿਭਾਗ ਨੇ ਵੱਡਾ ਐਕਸ਼ਨ ਲਿਆ ਹੈ। ਸਿੱਖਿਆ ਵਿਭਾਗ ਵੱਲੋਂ ਪੰਜਾਬ ਭਰ ਦੇ ਸਕੂਲਾਂ ਲਈ ਐਡਵਾਈਜਰੀ ਜਾਰੀ ਕੀਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਾਰੇ ਸਕੂਲਾਂ ਵਿਚ ਚੱਲ ਰਹੇ ਨਿਰਮਾਣ ਤੇ ਮੁਰੰਮਤ ਕੰਮਾਂ ਨੂੰ ਸਕੂਲ ਵਿਚ ਛੁੱਟੀ ਹੋਣ ਦੇ ਬਾਅਦ ਹੀ ਕਰਵਾਇਆ ਜਾਵੇ।ਸਕੂਲ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਵੱਖ-ਵੱਖ ਸਕੀਮਾ ਤਹਿਤ ਕਮਰਿਆਂ ਦਾ ਨਿਰਮਾਣ, ਰਿਪੇਅਰ ਤੇ ਮੁਰੰਮਤ ਲਈ ਫੰਡ ਜਾਰੀ ਕੀਤਾ ਜਾਂਦਾ ਹੈ। ਇਸ ਫੰਡ ਦਾ ਸਹੀ ਇਸਤੇਮਾਲ ਕੀਤਾ ਜਾਵੇ। ਜਿਸ ਸਕੂਲ ਵਿਚ ਮੁਰੰਮਤ ਕੰਮ ਸ਼ੁਰੂ ਕੀਤਾ ਜਾਵੇ, ਉਸ ਸਕੂਲ ਦੀ ਪ੍ਰਿੰਸੀਪਲ ਉਸ ਕੰਮ ਦੀ ਅਹਿਮੀਅਤ ਨੂੰ ਸਮਝੇ ਤਾਂ ਕਿ ਉਹ ਕੰਮ ਬਿਨਾਂ ਕਿਸੇ ਰੁਕਾਵਟ ਦੇ ਬੇਹਤਰੀਨ ਤਰੀਕੇ ਨਾਲ ਹੋ ਸਕੇ। ਸਕੂਲ ਪ੍ਰਿੰਸੀਪਲ ਇਸ ਗੱਲ ਦੀ ਰਿਪੋਰਟ ਦੇਣਗੇ ਕਿ ਜਿਸ ਜਗ੍ਹਾ ‘ਤੇ ਇਹ ਨਿਰਮਾਣ ਜਾਂ ਮੁਰੰਮਤ ਆਦਿ ਦਾ ਕੰਮ ਚੱਲ ਰਿਹਾ ਹੈ, ਉਸ ਜਗ੍ਹਾ ‘ਤੇ PWD ਵਿਭਾਗ ਵੱਲੋਂ ਸੇਫਟੀ ਨੂੰ ਧਿਆਨ ਵਿਚ ਰੱਖਿਆ ਗਿਆ ਹੈ ਜਾਂ ਨਹੀਂ। ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਨਿਰਮਾਣ ਅਧੀਨ ਜਗ੍ਹਾ ‘ਤੇ ਕਿਸੇ ਸਟਾਫ ਜਾਂ ਵਿਦਿਆਰਥੀ ਨੂੰ ਨਾ ਜਾਣਦਿੱਤਾ ਜਾਵੇ। ਜਿਹੜੀਆਂ ਥਾਵਾਂ ‘ਤੇ ਬਹੁਮੰਜ਼ਿਲਾ ਬਿਲਡਿੰਗਾਂ ਬਣ ਰਹੀਆਂ ਹਨ, ਉਥੇ ਕੰਮ ਵਿਚ ਇਸਤੇਮਾਲ ਹੋਣ ਵਾਲੇ ਮਟੀਰੀਅਲ ਦੀ ਲੋੜ ਮੁਤਾਬਕ ਹੀ ਸਪਲਾਈ ਕੀਤਾ ਜਾਵੇ। ਮੁਰੰਮਤ ਆਦਿ ਦਾ ਕਿਤੇ ਵੀ ਕੰਮ ਚੱਲ ਰਿਹਾ ਹੈ ਤਾਂ ਤੁਰੰਤ ਮਲਬੇ ਨੂੰ ਹਟਵਾਇਆ ਜਾਵੇ।