ਅੰਕੜੇ ਦੱਸਦੇ ਹਨ ਕਿ ਪਿਛਲੇ 5-6 ਮਹੀਨਿਆਂ ਤੋਂ ਚੀਨ ਦੇ ਨਿਰਯਾਤ ਵਿੱਚ ਲਗਾਤਾਰ ਤੀਜੇ ਮਹੀਨੇ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਪੰਜ ਮਹੀਨਿਆਂ ਤੋਂ ਵਿਦੇਸ਼ੀ ਵਸਤੂਆਂ ਦੀ ਦਰਾਮਦ ਘਟ ਰਹੀ ਹੈ। ਖਾਣ-ਪੀਣ ਤੋਂ ਲੈ ਕੇ ਮਕਾਨਾਂ ਤੱਕ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਕਾਰਨ ਵਪਾਰਕ ਗਤੀਵਿਧੀਆਂ ਮੱਠੀ ਪੈਣ ਦੇ ਸੰਕੇਤ ਮਿਲੇ ਹਨ।
ਚੀਨ ਦੇ ਅਰਥਚਾਰੇ ਵਿਚ ਭਾਰੀ ਗਿਰਾਵਟ ਕਾਰਨ ਦੁਨੀਆ ਭਰ ਦੀ ਵਧੀ ਚਿੰਤਾ
ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਚੀਨ ਆਪਣੇ ਤਗੜੇ ਆਰਥਿਕ ਵਿਕਾਸ ਲਈ ਜਾਣਿਆ ਜਾਂਦਾ ਰਿਹਾ ਹੈ। ਇਸ ਨੇ ਵਿਸ਼ਵ ਅਰਥਚਾਰੇ ਨੂੰ ਅੱਗੇ ਵਧਾਉਣ ਵਿਚ ਇੱਕ ਮਜ਼ਬੂਤ ਅਤੇ ਮੁੱਖ ਭੂਮਿਕਾ ਨਿਭਾਈ ਹੈ। ਹੁਣ ਇਸ ਵਿਚ ਗਿਰਾਵਟ ਕਾਰਨ ਚੀਨੀ ਲੋਕਾਂ ਅਤੇ ਦੁਨੀਆ ਦੇ ਹੋਰ ਦੇਸ਼ਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਮਹਾਮਾਰੀ ਦੇ ਸੰਕਟ ਕਾਰਨ ਚੀਨ ਦੀ ਆਰਥਿਕਤਾ ਨੂੰ ਵੱਡਾ ਧੱਕਾ ਲੱਗਾ ਹੈ। ਪਰ ਇਸ ਦੇ ਜਲਦੀ ਹੀ ਪਟੜੀ 'ਤੇ ਪਰਤਣ ਦੀ ਉਮੀਦ ਕੀਤੀ ਜਾ ਰਹੀ ਸੀ। ਉਮੀਦ ਦੇ ਉਲਟ ਅਜਿਹਾ ਨਹੀਂ ਹੋ ਸਕਿਆ।