ਪੰਜਵੇਂ ਟੀ20 ਮੈਚ 'ਚ ਵੈਸਟਇੰਡੀਜ਼ ਹੱਥੋਂ ਭਾਰਤ ਦੀ ਹਾਰ 'ਤੋਂ ਬਾਅਦ ਕਪਤਾਨ ਹਾਰਦਿਕ ਪੰਡਯਾ ਨੇ ਕਿਹਾ ਕਿ ਉਹ ਖੇਡ ਨੂੰ ਚੰਗੀ ਤਰ੍ਹਾਂ ਖ਼ਤਮ ਕਰਨ ਵਿੱਚ ਅਸਫਲ ਰਹੇ। ਉਸਨੇ ਇਹ ਵੀ ਕਿਹਾ,'ਕਦੀ-ਕਦੀ ਹਾਰਨਾ ਚੰਗਾ ਹੁੰਦਾ ਹੈ, ਇਸ ਨਾਲ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।' ਨਿਕੋਲਸ ਪੂਰਨ ਅਤੇ ਬ੍ਰੈਂਡਨ ਕਿੰਗ ਦੀ ਧਮਾਕੇਦਾਰ ਬੱਲੇਬਾਜ਼ੀ ਦੇ ਦਮ 'ਤੇ ਵੈਸਟਇੰਡੀਜ਼ ਨੇ ਐਤਵਾਰ ਨੂੰ ਇੱਥੇ ਸੈਂਟਰਲ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ ਟਰਫ ਗਰਾਉਂਡ 'ਚ ਭਾਰਤ ਦੇ ਖ਼ਿਲਾਫ਼ 5 ਮੈਚਾਂ ਦੀ ਲੜੀ 3-2 ਨਾਲ ਜਿੱਤ ਲਈ। ਇਹ 2017 'ਤੋਂ ਬਾਅਦ ਭਾਰਤ ਖ਼ਿਲਾਫ਼ ਵੈਸਟਇੰਡੀਜ਼ ਦੀ ਪਹਿਲੀ ਟੀ20I ਲੜੀ ਦੀ ਜਿੱਤ ਹੈ ।