ਕੱਚਾ ਦੁੱਧ ਪੀਣ ਨਾਲ ਰੋਜ਼ਾਨਾ ਸਰੀਰ ਨੂੰ ਹੋਣਗੇ ਹੈਰਾਨੀਜਨਕ ਫ਼ਾਇਦੇ....

ਕੱਚਾ ਦੁੱਧ ਪੀਣ ਨਾਲ ਰੋਜ਼ਾਨਾ ਸਰੀਰ ਨੂੰ ਹੋਣਗੇ ਹੈਰਾਨੀਜਨਕ ਫ਼ਾਇਦੇ....

ਦੁੱਧ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਕਈ ਲੋਕ ਇਸ ਭੰਬਲਭੂਸੇ 'ਚ ਰਹਿੰਦੇ ਹਨ ਕਿ ਕੱਚਾ ਦੁੱਧ ਸਿਹਤ ਲਈ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਜਾਂ ਉਬਾਲ ਕੇ ਪੀਣ ਵਾਲਾ। ਮਾਹਿਰਾਂ ਅਨੁਸਾਰ ਦੁੱਧ ਨੂੰ ਉਬਾਲ ਕੇ ਪੀਣ ਨਾਲ ਇਸ ਵਿੱਚ ਮੌਜੂਦ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ, ਜਿਸ ਕਰਕੇ ਕੱਚਾ ਦੁੱਧ ਸਿਹਤ ਲਈ ਜ਼ਿਆਦਾ ਫ਼ਾਇਦੇਮੰਦ ਹੈ। ਕੱਚੇ ਦੁੱਧ ਵਿੱਚ ਐਨਰਜੀ, ਪ੍ਰੋਟੀਨ, ਕਾਰਬੋਹਾਈਡ੍ਰੇਟ, ਸ਼ੂਗਰ, ਕੈਲਸ਼ੀਅਮ, ਪੋਟਾਸ਼ੀਅਮ, ਫੈਟੀ ਐਸਿਡ, ਕੋਲੈਸਟ੍ਰੋਲ, ਸੋਡੀਅਮ ਆਦਿ ਪੋਸ਼ਕ ਤੱਤ ਹੁੰਦੇ ਹਨ।